ਫੁਟਨੋਟ
b ਯਹੋਵਾਹ ਖ਼ੁਦ ਇਹ ਘਿਰਣਾ ਮਹਿਸੂਸ ਕਰਦਾ ਹੈ। ਉਦਾਹਰਣ ਲਈ, ਅਫ਼ਸੀਆਂ 4:29 ਸਾਨੂੰ ਕੋਈ “ਗੰਦੀ ਗੱਲ” ਨਾ ਕਰਨ ਦੀ ਮੱਤ ਦਿੰਦਾ ਹੈ। “ਗੰਦੀ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਗਲ-ਸੜ ਰਹੇ ਫਲ, ਮੱਛੀ ਜਾਂ ਮਾਸ ਨੂੰ ਸੰਕੇਤ ਕਰਦਾ ਹੈ। ਅਜਿਹਾ ਸ਼ਬਦ ਸਾਫ਼-ਸਾਫ਼ ਦਰਸਾਉਂਦਾ ਹੈ ਕਿ ਸਾਨੂੰ ਗੰਦੀਆਂ ਜਾਂ ਅਸ਼ਲੀਲ ਗੱਲਾਂ ਨਾਲ ਕਿਸ ਤਰ੍ਹਾਂ ਦੀ ਘਿਰਣਾ ਰੱਖਣੀ ਚਾਹੀਦੀ ਹੈ। ਇਸੇ ਤਰ੍ਹਾਂ, ਬਾਈਬਲ ਵਿਚ ਬਿਵਸਥਾ ਸਾਰ 29:17 ਅਤੇ ਹਿਜ਼ਕੀਏਲ 6:9 ਤੇ ਦੂਸਰੀਆਂ ਆਇਤਾਂ ਵਿਚ ਸ਼ਬਦ “ਮੂਰਤਾਂ” ਜਾਂ ‘ਬੁੱਤ’ ਅਸਲ ਵਿਚ ਇਬਰਾਨੀ ਵਿਚ “ਲਿੱਦੜ ਮੂਰਤਾਂ” ਹੈ। ਲਿੱਦ ਜਾਂ ਵਿਸ਼ਟੇ ਪ੍ਰਤੀ ਸਾਡੀ ਸੁਭਾਵਕ ਘਿਰਣਾ ਦੀ ਭਾਵਨਾ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਯਹੋਵਾਹ ਕਿਸੇ ਵੀ ਤਰ੍ਹਾਂ ਦੀ ਮੂਰਤੀ-ਪੂਜਾ ਪ੍ਰਤੀ ਕਿੰਨੀ ਜ਼ਿਆਦਾ ਘਿਰਣਾ ਰੱਖਦਾ ਹੈ।