ਫੁਟਨੋਟ
a “[ਯਿਸੂ ਅਤੇ ਫ਼ਰੀਸੀਆਂ ਵਿਚਕਾਰ] ਖ਼ਾਸ ਫ਼ਰਕ ਇਸ ਗੱਲ ਤੋਂ ਪਛਾਣਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਪਰਮੇਸ਼ੁਰ ਬਾਰੇ ਸਮਝ ਇਕ ਦੂਜੇ ਨਾਲੋਂ ਬਹੁਤ ਹੀ ਅਲੱਗ ਸੀ। ਫ਼ਰੀਸੀ ਮੰਨਦੇ ਸਨ ਕਿ ਪਰਮੇਸ਼ੁਰ ਲੋਕਾਂ ਉੱਤੇ ਹੁਕਮ ਚਲਾਉਣ ਵਾਲਾ ਸੀ; ਯਿਸੂ ਦੀ ਨਜ਼ਰ ਵਿਚ ਪਰਮੇਸ਼ੁਰ ਕਿਰਪਾਲੂ ਅਤੇ ਦਇਆਵਾਨ ਸੀ। ਲੇਕਿਨ ਕੋਈ ਵੀ ਫ਼ਰੀਸੀ ਪਰਮੇਸ਼ੁਰ ਦੀ ਭਲਾਈ ਅਤੇ ਉਸ ਦਾ ਪਿਆਰ ਇਨਕਾਰ ਨਹੀਂ ਕਰਦਾ ਸੀ। ਫ਼ਰੀਸੀ ਸਮਝਦੇ ਸੀ ਕਿ ਪਰਮੇਸ਼ੁਰ ਨੇ ਆਪਣਾ ਪਿਆਰ ਤੌਰਾਤ [ਬਿਵਸਥਾ] ਦੀ ਭੇਟ ਦੇਣ ਦੁਆਰਾ ਅਤੇ ਉਸ ਵਿਚ ਦਰਜ ਕੀਤੀਆਂ ਗਈਆਂ ਮੰਗਾਂ ਪੂਰੀਆਂ ਕਰਨ ਦੀ ਯੋਗਤਾ ਦੇਣ ਦੁਆਰਾ ਦਿਖਾਇਆ ਸੀ। . . . ਇਕ ਫ਼ਰੀਸੀ ਦੀ ਨਜ਼ਰ ਵਿਚ ਜ਼ਬਾਨੀ ਰੀਤਾਂ, ਅਤੇ ਨੇਮ ਨੂੰ ਸਮਝਣ ਲਈ ਕਾਨੂੰਨਾਂ ਦੀ ਪਾਲਣਾ ਕਰਨ ਦੁਆਰਾ, ਉਹ ਤੌਰਾਤ ਦੀਆਂ ਮੰਗਾਂ ਪੂਰੀਆਂ ਕਰ ਰਿਹਾ ਸੀ। . . . ਯਿਸੂ, ਪਿਆਰ ਦੇ ਦੂਹਰੇ ਹੁਕਮ (ਮੱਤੀ 22:34-40) ਨੂੰ ਸਵੀਕਾਰ ਕਰ ਕੇ ਉਸ ਨੂੰ ਮਹੱਤਤਾ ਦੇਣ ਦੁਆਰਾ ਅਤੇ ਸਖ਼ਤ ਜ਼ਬਾਨੀ ਰੀਤਾਂ ਨੂੰ ਤਿਆਗਣ ਦੁਆਰਾ . . . ਫ਼ਰੀਸੀਆਂ ਦੇ ਵਿਚਾਰਾਂ ਖ਼ਿਲਾਫ਼ ਚੱਲ ਰਿਹਾ ਸੀ।”—ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥੀਓਲਾਜੀ।