ਫੁਟਨੋਟ
a ਮਫ਼ੀਬੋਸ਼ਥ ਇਕ ਨਿਮਰ ਅਤੇ ਕਦਰਦਾਨ ਆਦਮੀ ਸੀ। ਉਸ ਦਾ ਚੰਗਾ ਸੁਭਾਅ ਸੀ ਅਤੇ ਇਸ ਲਈ ਉਸ ਨੇ ਅਜਿਹੀ ਬੁਰੀ ਯੋਜਨਾ ਨਹੀਂ ਬਣਾਉਣੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੂੰ ਆਪਣੇ ਪਿਤਾ ਯੋਨਾਥਾਨ ਦੇ ਵਫ਼ਾਦਾਰ ਜੀਵਨ ਬਾਰੇ ਪਤਾ ਸੀ। ਭਾਵੇਂ ਕਿ ਯੋਨਾਥਾਨ, ਰਾਜਾ ਸ਼ਾਊਲ ਦਾ ਪੁੱਤਰ ਸੀ, ਉਸ ਨੇ ਨਿਮਰਤਾ ਨਾਲ ਇਹ ਗੱਲ ਸਵੀਕਾਰ ਕੀਤੀ ਸੀ ਕਿ ਯਹੋਵਾਹ ਨੇ ਦਾਊਦ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣਿਆ ਸੀ। (1 ਸਮੂਏਲ 20:12-17) ਯੋਨਾਥਾਨ ਪਰਮੇਸ਼ੁਰ ਦਾ ਭੈ ਰੱਖਣ ਵਾਲਾ ਸੀ ਅਤੇ ਦਾਊਦ ਦਾ ਜਿਗਰੀ ਦੋਸਤ, ਇਸ ਲਈ ਉਸ ਨੇ ਆਪਣੇ ਪੁੱਤਰ ਮਫ਼ੀਬੋਸ਼ਥ ਨੂੰ ਸ਼ਾਹੀ ਪਦਵੀ ਦੀ ਲੋਚ ਕਰਨ ਦੀ ਸਿੱਖਿਆ ਨਹੀਂ ਦਿੱਤੀ ਹੋਣੀ।