ਫੁਟਨੋਟ
b ਇਸ ਤਰ੍ਹਾਂ ਲੱਗਦਾ ਹੈ ਕਿ ਯਹੂਦੀ ਸਭਾ-ਘਰਾਂ ਦੀ ਸ਼ੁਰੂਆਤ ਬਾਬਲ ਵਿਚ ਯਹੂਦੀਆਂ ਦੀ 70 ਸਾਲਾਂ ਦੀ ਗ਼ੁਲਾਮੀ ਦੌਰਾਨ ਹੋਈ ਸੀ। ਇਹ ਸ਼ੁਰੂਆਤ ਸ਼ਾਇਦ ਉਸ ਸਮੇਂ ਹੋਈ ਜਦੋਂ ਯਰੂਸ਼ਲਮ ਵਿਚ ਕੋਈ ਹੈਕਲ ਨਹੀਂ ਸੀ ਜਾਂ ਜਦੋਂ ਗ਼ੁਲਾਮੀ ਤੋਂ ਵਾਪਸ ਮੁੜਨ ਤੋਂ ਬਾਅਦ ਹੈਕਲ ਦੁਬਾਰਾ ਬਣਾਈ ਜਾ ਰਹੀ ਸੀ। ਪਹਿਲੀ ਸਦੀ ਤਾਈਂ ਫਲਸਤੀਨ ਦੇ ਹਰ ਨਗਰ ਵਿਚ ਇਕ ਸਭਾ-ਘਰ ਹੁੰਦਾ ਸੀ ਅਤੇ ਵੱਡੇ ਸ਼ਹਿਰਾਂ ਵਿਚ ਇਕ ਤੋਂ ਵੀ ਵੱਧ ਸਭਾ-ਘਰ ਹੁੰਦੇ ਸਨ।