ਫੁਟਨੋਟ
b ਕੁਝ ਵਿਦਵਾਨ ਡੇਗਨ ਦੇ ਮੰਦਰ ਨੂੰ ਐੱਲ ਦੇਵਤੇ ਦਾ ਮੰਦਰ ਕਹਿੰਦੇ ਹਨ, ਹਾਲਾਂਕਿ ਇਸ ਬਾਰੇ ਕਈ ਵਿਦਵਾਨ ਵੱਖਰੀ ਰਾਇ ਰੱਖਦੇ ਹਨ। ਜਰੂਸਲਮ ਸਕੂਲ ਆਫ਼ ਬਿਬਲੀਕਲ ਸਟੱਡੀਜ਼ ਦੇ ਪ੍ਰੋਫ਼ੈਸਰ ਅਤੇ ਫਰਾਂਸੀਸੀ ਵਿਦਵਾਨ ਰੌਲਾਨ ਡ ਵੋ ਦਾ ਕਹਿਣਾ ਹੈ ਕਿ ਡੇਗਨ—ਨਿਆਈਆਂ 16:23 ਤੇ 1 ਸਮੂਏਲ 5:1-5 ਦਾ ਦਾਗੋਨ—ਐੱਲ ਦੇਵਤੇ ਦਾ ਹੀ ਨਾਂ ਹੈ। ਦੀ ਐਨਸਾਈਕਲੋਪੀਡੀਆ ਆਫ਼ ਰਿਲੀਜਨ ਕਹਿੰਦਾ ਹੈ ਕਿ ਸੰਭਵ ਤੌਰ ਤੇ “ਡੇਗਨ ਹੀ [ਐੱਲ] ਸੀ ਜਾਂ ਉਹ ਐੱਲ ਦਾ ਰੂਪ ਮੰਨਿਆ ਜਾਂਦਾ ਸੀ।” ਰਾਸ਼ਾਮਰਾ ਤੋਂ ਮਿਲੇ ਸ਼ਿਲਾ-ਲੇਖਾਂ ਵਿਚ ਬਆਲ ਨੂੰ ਡੇਗਨ ਦਾ ਪੁੱਤਰ ਕਿਹਾ ਗਿਆ ਹੈ, ਪਰ ਇਹ ਨਿਸ਼ਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਸ ਪ੍ਰਸੰਗ ਵਿਚ “ਪੁੱਤਰ” ਦਾ ਕੀ ਮਤਲਬ ਹੈ।