ਫੁਟਨੋਟ
b ਰਾਨੋ ਰਾਰਾਕੂ ਜਵਾਲਾਮੁਖੀ ਪਹਾੜ ਦੀ ਟੀਸੀ ਉੱਤੇ ਬਹੁਤ ਸਾਰੇ ਸ਼ਿਲਾ-ਲੇਖ ਪਾਏ ਜਾਂਦੇ ਹਨ। ਪੁਰਾਣੇ ਸਮਿਆਂ ਵਿਚ, ਇਸ ਟਾਪੂ ਦੇ ਹਾਕਮ ਬਣਨ ਦੇ ਚਾਹਵਾਨ ਲੋਕ ਇਸ ਥਾਂ ਤੋਂ ਆਪਣਾ ਮੁਕਾਬਲਾ ਸ਼ੁਰੂ ਕਰਦੇ ਸਨ। ਉਨ੍ਹਾਂ ਨੇ ਚਟਾਨ ਤੋਂ ਹੇਠਾਂ ਉਤਰਨਾ ਸੀ ਅਤੇ ਤੈਰ ਕੇ ਕਿਸੇ ਨੇੜਲੇ ਛੋਟੇ ਟਾਪੂ ਤੇ ਜਾਣਾ ਸੀ। ਟਾਪੂ ਤੇ ਪਹੁੰਚ ਕੇ ਉਨ੍ਹਾਂ ਨੇ ਇਕ ਸਥਾਨਕ ਪੰਛੀ ਦਾ ਆਂਡਾ ਲੈਣਾ ਸੀ ਅਤੇ ਫਿਰ ਤੈਰਦੇ ਹੋਏ ਵਾਪਸ ਮੁੱਖ ਟਾਪੂ ਉੱਤੇ ਆਉਣਾ ਸੀ। ਫਿਰ ਆਂਡੇ ਨੂੰ ਤੋੜੇ ਬਗੈਰ ਉਨ੍ਹਾਂ ਨੇ ਚਟਾਨ ਚੜ੍ਹ ਕੇ ਵਾਪਸ ਉਸੇ ਥਾਂ ਪਹੁੰਚਣਾ ਸੀ ਜਿੱਥੋਂ ਮੁਕਾਬਲਾ ਸ਼ੁਰੂ ਹੋਇਆ ਸੀ।