ਫੁਟਨੋਟ
a ਬਾਈਬਲ ਵਿਚ “ਵੈਰ” ਅਨੁਵਾਦ ਕੀਤੇ ਗਏ ਇਬਰਾਨੀ ਤੇ ਯੂਨਾਨੀ ਸ਼ਬਦਾਂ ਦੇ ਕਈ ਅਰਥ ਹਨ। ਕਈ ਵਾਰ ਇਸ ਦਾ ਮਤਲਬ ਹੈ ਕਿਸੇ ਨੂੰ “ਘੱਟ ਪਿਆਰ” ਕਰਨਾ। (ਵਿਵਸਥਾਸਾਰ 21:15, 16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸ਼ਬਦ ਕਿਸੇ ਚੀਜ਼ ਪ੍ਰਤੀ ਘਿਰਣਾ ਜ਼ਾਹਰ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦੀ ਨਫ਼ਰਤ ਕਰਨ ਵਾਲੇ ਦਾ ਉਸ ਚੀਜ਼ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੁੰਦਾ, ਪਰ ਘਿਣਾਉਣੀ ਲੱਗਣ ਕਾਰਨ ਉਹ ਉਸ ਚੀਜ਼ ਤੋਂ ਦੂਰ ਰਹਿੰਦਾ ਹੈ। “ਵੈਰ” ਸ਼ਬਦ ਦਾ ਮਤਲਬ ਘੋਰ ਦੁਸ਼ਮਣੀ ਵੀ ਹੋ ਸਕਦਾ ਹੈ। ਇਸ ਪੱਕੀ ਦੁਸ਼ਮਣੀ ਕਰਕੇ ਵਿਅਕਤੀ ਹਰ ਵੇਲੇ ਆਪਣੇ ਦੁਸ਼ਮਣ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦਾ ਰਹਿੰਦਾ ਹੈ। ਇਸ ਲੇਖ ਵਿਚ ਅਸੀਂ ਇਸੇ ਤਰ੍ਹਾਂ ਦੇ ਵੈਰ ਦੀ ਚਰਚਾ ਕਰਾਂਗੇ।