ਫੁਟਨੋਟ
a ਬਾਈਬਲ ਵਿਦਵਾਨਾਂ ਦੀ ਲਿਖੀ ਇਕ ਕਿਤਾਬ ਕਹਿੰਦੀ ਹੈ ਕਿ “ਫ਼ਾਰਸੀ, ਮਾਦੀ ਤੇ ਬਾਬਲੀ ਧਰਮ ਵਿਚ ਮਜੂਸ (Magi) ਪੁਜਾਰੀ ਹੁੰਦੇ ਸਨ ਜੋ ਤਾਂਤ੍ਰਿਕ ਗਿਆਨ, ਜੋਤਸ਼-ਵਿਦਿਆ ਤੇ ਦਵਾ-ਦਾਰੂ ਵਿਚ ਮਾਹਰ ਸਨ।” ਫਿਰ ਵੀ ਬਾਲ ਯਿਸੂ ਨੂੰ ਮਿਲਣ ਆਏ ਜੋਤਸ਼ੀਆਂ ਨੂੰ ਮੱਧਕਾਲ ਯੁਗ ਵਿਚ ਸੰਤਾਂ ਦਾ ਦਰਜਾ ਦੇ ਦਿੱਤਾ ਗਿਆ ਤੇ ਉਨ੍ਹਾਂ ਦੇ ਨਾਂ ਮਲਖ਼ਯੌਰ, ਗਾਸਪਾਰ ਤੇ ਬਾਲਟਾਜ਼ਾਰ ਰੱਖ ਦਿੱਤੇ ਗਏ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀਆਂ ਅਸਥੀਆਂ ਜਰਮਨੀ ਦੇ ਸ਼ਹਿਰ ਕੋਲੋਨ ਦੇ ਇਕ ਗਿਰਜਾਘਰ ਵਿਚ ਪਈਆਂ ਹਨ।