ਫੁਟਨੋਟ
a ਬਾਲਸ਼ਵਿਕ ਕ੍ਰਾਂਤੀ ਤੋਂ ਪਹਿਲਾਂ, ਰੂਸ ਵਿਚ ਜੂਲੀਅਨ ਕਲੰਡਰ ਵਰਤਿਆ ਜਾਂਦਾ ਸੀ, ਜਦ ਕਿ ਬਾਕੀ ਦੀ ਦੁਨੀਆਂ ਵਿਚ ਗ੍ਰੈਗੋਰੀਅਨ ਕਲੰਡਰ ਵਰਤਿਆ ਜਾਂਦਾ ਸੀ। ਸੰਨ 1917 ਵਿਚ ਜੂਲੀਅਨ ਕਲੰਡਰ ਗ੍ਰੈਗੋਰੀਅਨ ਕਲੰਡਰ ਤੋਂ 13 ਦਿਨ ਪਿੱਛੇ ਸੀ। ਇਸ ਦਾ ਮਤਲਬ ਹੈ ਕਿ ਜੂਲੀਅਨ ਕਲੰਡਰ ਤੇ 25 ਦਸੰਬਰ ਦੀ ਤਾਰੀਖ਼, ਗ੍ਰੈਗੋਰੀਅਨ ਕਲੰਡਰ ਤੇ 7 ਜਨਵਰੀ ਨੂੰ ਆਉਂਦੀ ਸੀ। ਕ੍ਰਾਂਤੀ ਤੋਂ ਬਾਅਦ ਰੂਸੀ ਸਰਕਾਰ ਬਾਕੀ ਦੀ ਦੁਨੀਆਂ ਵਾਂਗ ਗ੍ਰੈਗੋਰੀਅਨ ਕਲੰਡਰ ਵਰਤਣ ਲੱਗ ਪਈ। ਪਰ ਰੂਸੀ ਚਰਚ ਜੂਲੀਅਨ ਕਲੰਡਰ ਵਰਤਦਾ ਰਿਹਾ। ਇਸ ਤਰ੍ਹਾਂ ਰੂਸੀ ਲੋਕ ਸਾਲ ਵਿਚ ਇਹ ਤਿਉਹਾਰ ਦੋ ਵਾਰ ਮਨਾਉਣ ਲੱਗ ਪਏ: ਪੱਛਮੀ ਰਿਵਾਇਤ ਅਨੁਸਾਰ ਕ੍ਰਿਸਮਸ 25 ਦਸੰਬਰ ਨੂੰ ਅਤੇ ਜੂਲੀਅਨ ਕਲੰਡਰ ਮੁਤਾਬਕ 7 ਜਨਵਰੀ ਨੂੰ ਅਤੇ ਬਾਕੀ ਦੀ ਦੁਨੀਆਂ ਵਾਂਗ ਨਵਾਂ ਸਾਲ 1 ਜਨਵਰੀ ਨੂੰ ਤੇ ਜੂਲੀਅਨ ਕਲੰਡਰ ਮੁਤਾਬਕ 14 ਜਨਵਰੀ ਨੂੰ ਮਨਾਉਣ ਲੱਗ ਪਏ।