ਫੁਟਨੋਟ
a ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਯਬੂਸੀਆਂ ਤੋਂ ਸੀਯੋਨ ਪਹਾੜ ਦੇ ਕਿਲੇ ਨੂੰ ਜਿੱਤ ਲਿਆ ਸੀ ਅਤੇ ਇਸ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ। (2 ਸਮੂਏਲ 5:6, 7, 9) ਉਹ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਵੀ ਇਸ ਥਾਂ ਲੈ ਆਇਆ। (2 ਸਮੂਏਲ 6:17) ਇਹ ਸੰਦੂਕ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ ਜਿਸ ਕਰਕੇ ਸੀਯੋਨ ਦੇ ਪਹਾੜ ਨੂੰ ਪਰਮੇਸ਼ੁਰ ਦਾ ਨਿਵਾਸ ਕਿਹਾ ਜਾਂਦਾ ਸੀ। ਇਸ ਲਈ ਸੀਯੋਨ ਸਵਰਗ ਨੂੰ ਦਰਸਾਉਣ ਦਾ ਢੁਕਵਾਂ ਪ੍ਰਤੀਕ ਸੀ।—ਕੂਚ 25:22; ਲੇਵੀਆਂ 16:2; ਜ਼ਬੂਰਾਂ ਦੀ ਪੋਥੀ 9:11; ਪਰਕਾਸ਼ ਦੀ ਪੋਥੀ 11:19.