ਫੁਟਨੋਟ
a ਇਨ੍ਹਾਂ ਵਿਦਵਾਨਾਂ ਨੇ ਬਾਈਬਲ ਦੀਆਂ ਮੁਢਲੀਆਂ ਭਾਸ਼ਾਵਾਂ ਦੇ ਅਧਿਐਨ ਵਿਚ ਵੱਡਾ ਯੋਗਦਾਨ ਪਾਇਆ। ਮਿਸਾਲ ਲਈ, 1506 ਵਿਚ ਯੋਹਾਨ ਰੌਏਸ਼ਲਿਨ ਨੇ ਇਬਰਾਨੀ ਭਾਸ਼ਾ ਦੇ ਵਿਆਕਰਣ ਉੱਤੇ ਇਕ ਕਿਤਾਬ ਛਾਪੀ ਜਿਸ ਦੀ ਮਦਦ ਨਾਲ ਹੋਰ ਲੋਕ ਬਾਈਬਲ ਦੇ ਇਬਰਾਨੀ ਹਿੱਸੇ ਦਾ ਅਧਿਐਨ ਕਰ ਸਕੇ। ਇਰੈਸਮਸ ਨੇ 1516 ਵਿਚ ਬਾਈਬਲ ਦੇ “ਨਵੇਂ ਨੇਮ” ਦਾ ਵਧੀਆ ਯੂਨਾਨੀ ਤਰਜਮਾ ਤਿਆਰ ਕੀਤਾ ਜੋ ਦੂਸਰੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਆਧਾਰ ਬਣ ਗਿਆ।