ਫੁਟਨੋਟ
a ਬਾਈਬਲ ਵਿਚ “ਚਾਨਣ” ਸ਼ਬਦ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਗਿਆ ਹੈ। ਮਿਸਾਲ ਲਈ, ਇਸ ਵਿਚ ਪਰਮੇਸ਼ੁਰ ਨੂੰ ਚਾਨਣ ਕਿਹਾ ਗਿਆ ਹੈ। (ਜ਼ਬੂਰਾਂ ਦੀ ਪੋਥੀ 104:1, 2; 1 ਯੂਹੰਨਾ 1:5) ਪਰਮੇਸ਼ੁਰ ਦੇ ਗਿਆਨ ਨੂੰ ਚਾਨਣ ਨਾਲ ਦਰਸਾਇਆ ਗਿਆ ਹੈ। (ਯਸਾਯਾਹ 2:3-5; 2 ਕੁਰਿੰਥੀਆਂ 4:6) ਧਰਤੀ ਤੇ ਆਪਣੀ ਸੇਵਕਾਈ ਦੌਰਾਨ ਯਿਸੂ ਲੋਕਾਂ ਲਈ ਚਾਨਣ ਸਾਬਤ ਹੋਇਆ ਸੀ। (ਯੂਹੰਨਾ 8:12; 9:5; 12:35) ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਲੋਕਾਂ ਤੇ ਆਪਣਾ ਚਾਨਣ ਚਮਕਾਉਣ।—ਮੱਤੀ 5:14, 16.