ਫੁਟਨੋਟ
a ਯਿਸੂ ਦੀ ਪ੍ਰਾਰਥਨਾ ਦੀ ਤਰ੍ਹਾਂ ਯਹੂਦੀਆਂ ਦੀ ਕਾਦਿਸ਼ ਪ੍ਰਾਰਥਨਾ ਵਿਚ ਵੀ ਦੁਆ ਕੀਤੀ ਜਾਂਦੀ ਹੈ ਕਿ ਪਰਮੇਸ਼ੁਰ ਦਾ ਨਾਂ ਪਾਕ ਮੰਨਿਆ ਜਾਵੇ। ਇਸ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਾਦਿਸ਼ ਪ੍ਰਾਰਥਨਾ ਦੀ ਸ਼ੁਰੂਆਤ ਯਿਸੂ ਦੇ ਦਿਨਾਂ ਵਿਚ ਹੋਈ ਸੀ ਜਾਂ ਉਸ ਦੇ ਜ਼ਮਾਨੇ ਤੋਂ ਪਹਿਲਾਂ ਵੀ ਇਹ ਪ੍ਰਾਰਥਨਾ ਕੀਤੀ ਜਾਂਦੀ ਸੀ। ਪਰ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਯਿਸੂ ਦੀ ਪ੍ਰਾਰਥਨਾ ਅਤੇ ਕਾਦਿਸ਼ ਵਿਚ ਮਿਲਦੀਆਂ-ਜੁਲਦੀਆਂ ਗੱਲਾਂ ਹਨ। ਯਿਸੂ ਨੂੰ ਨਵੇਂ ਸਿਰਿਓਂ ਕੋਈ ਪ੍ਰਾਰਥਨਾ ਸਿਖਾਉਣ ਦੀ ਲੋੜ ਨਹੀਂ ਸੀ। ਉਸ ਦੀ ਹਰ ਦੁਆ ਪਵਿੱਤਰ ਸ਼ਾਸਤਰ ਉੱਤੇ ਆਧਾਰਿਤ ਸੀ ਜੋ ਸਾਰੇ ਯਹੂਦੀ ਪੜ੍ਹ ਸਕਦੇ ਸਨ। ਯਿਸੂ ਆਪਣੇ ਚੇਲਿਆਂ ਨੂੰ ਉਨ੍ਹਾਂ ਚੀਜ਼ਾਂ ਲਈ ਪ੍ਰਾਰਥਨਾ ਕਰਨ ਲਈ ਕਹਿ ਰਿਹਾ ਸੀ ਜਿਨ੍ਹਾਂ ਲਈ ਯਹੂਦੀ ਪਹਿਲਾਂ ਹੀ ਦੁਆ ਕਰ ਰਹੇ ਸਨ।