ਫੁਟਨੋਟ
a ਬਾਈਬਲ ਦੀਆਂ ਸਭ ਤੋਂ ਭਰੋਸੇਯੋਗ ਹੱਥ-ਲਿਖਤਾਂ ਵਿਚ ਆਇਤਾਂ 44 ਤੇ 46 ਨਹੀਂ ਦਿੱਤੀਆਂ ਗਈਆਂ। ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਦੋ ਆਇਤਾਂ ਬਾਅਦ ਵਿਚ ਜੋੜੀਆਂ ਗਈਆਂ ਸਨ। ਪ੍ਰੋ. ਆਰਚੀਬਾਲਡ ਟੀ. ਰੌਬਰਟਸਨ ਨੇ ਲਿਖਿਆ: “ਸਭ ਤੋਂ ਪੁਰਾਣੀਆਂ ਤੇ ਵਧੀਆ ਹੱਥ-ਲਿਖਤਾਂ ਵਿਚ ਇਹ ਦੋ ਆਇਤਾਂ ਨਹੀਂ ਪਾਈਆਂ ਜਾਂਦੀਆਂ ਹਨ। ਇਹ ਪੱਛਮੀ ਤੇ ਸੀਰੀਆਈ (ਬਿਜ਼ੰਤੀਨੀ) ਹੱਥ-ਲਿਖਤਾਂ ਤੋਂ ਨਕਲ ਕੀਤੀਆਂ ਗਈਆਂ ਹਨ। ਇਹ ਆਇਤਾਂ 48ਵੀਂ ਆਇਤ ਦੀ ਗੱਲ ਨੂੰ ਦੁਹਰਾਉਂਦੀਆਂ ਹਨ। ਇਸ ਕਰਕੇ ਅਸੀਂ ਇਹ ਆਇਤਾਂ ਨਹੀਂ ਵਰਤਦੇ ਕਿਉਂਕਿ ਇਹ ਸੱਚੀਆਂ ਨਹੀਂ ਹਨ।”