ਫੁਟਨੋਟ
a ਪੇਟੂਪੁਣਾ ਕੀ ਹੈ? ਕਿਸੇ ਦੇ ਸਰੀਰ ਨੂੰ ਦੇਖ ਕੇ ਉਸ ਨੂੰ ਪੇਟੂ ਨਹੀਂ ਕਿਹਾ ਜਾ ਸਕਦਾ, ਪਰ ਉਸ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਪੇਟੂ ਹੈ ਜਾਂ ਨਹੀਂ। ਇਕ ਵਿਅਕਤੀ ਸ਼ਾਇਦ ਮੋਟਾ ਨਾ ਵੀ ਹੋਵੇ, ਫਿਰ ਵੀ ਉਹ ਪੇਟੂ ਕਹਿਲਾ ਸਕਦਾ ਹੈ। ਦੂਜੇ ਪਾਸੇ, ਕਿਸੇ ਬੀਮਾਰੀ ਕਾਰਨ ਮੋਟਾਪਾ ਆ ਸਕਦਾ ਹੈ ਜਾਂ ਇਹ ਖ਼ਾਨਦਾਨੀ ਵੀ ਹੋ ਸਕਦਾ ਹੈ। ਸੋ ਗੱਲ ਇਹ ਨਹੀਂ ਕਿ ਕੋਈ ਮੋਟਾ ਹੈ ਜਾਂ ਪਤਲਾ, ਪਰ ਇਹ ਕਿ ਉਹ ਖਾਣ-ਪੀਣ ਦੇ ਸੰਬੰਧ ਵਿਚ ਕਿੰਨਾ ਲੋਭੀ ਹੈ।—1 ਨਵੰਬਰ 2004 ਦੇ ਪਹਿਰਾਬੁਰਜ ਰਸਾਲੇ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।