ਫੁਟਨੋਟ
b ਪਵਿੱਤਰ ਸਥਾਨ ਦਾ ਆਕਾਰ ਆਇਤਾਕਾਰ ਸੀ। ਇਸ ਦਾ ਢਾਂਚਾ ਲੱਕੜ ਦਾ ਸੀ ਅਤੇ ਦੇਖਣ ਨੂੰ ਇਹ ਤੰਬੂ ਵਰਗਾ ਲੱਗਦਾ ਸੀ। ਪਰ ਇਹ ਸਭ ਤੋਂ ਵਧੀਆ ਚੀਜ਼ਾਂ ਦਾ ਬਣਿਆ ਹੋਇਆ ਸੀ—ਸੋਹਣੇ ਕਢਾਈ ਵਾਲੇ ਕੱਪੜੇ ਅਤੇ ਸੋਨੇ-ਚਾਂਦੀ ਨਾਲ ਜੜੀਆਂ ਮਹਿੰਗੀਆਂ ਲੱਕੜਾਂ। ਇਹ ਪਵਿੱਤਰ ਸਥਾਨ ਇਕ ਵੇਹੜੇ ਵਿਚ ਸੀ ਜਿੱਥੇ ਬਲੀਆਂ ਚੜ੍ਹਾਉਣ ਲਈ ਇਕ ਜਗਵੇਦੀ ਵੀ ਸੀ। ਜ਼ਾਹਰ ਹੈ ਕਿ ਸਮੇਂ ਦੇ ਬੀਤਣ ਨਾਲ ਡੇਹਰੇ ਦੇ ਆਸੇ-ਪਾਸੇ ਜਾਜਕਾਂ ਵਾਸਤੇ ਕਮਰੇ ਬਣਾਏ ਗਏ ਸਨ। ਸ਼ਾਇਦ ਸਮੂਏਲ ਇਨ੍ਹਾਂ ਵਿੱਚੋਂ ਕਿਸੇ ਇਕ ਕਮਰੇ ਵਿਚ ਸੌਂਦਾ ਹੋਵੇਗਾ।