ਫੁਟਨੋਟ
b ਲੇਵੀਆਂ 19:18 ਕਹਿੰਦਾ ਹੈ: “ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” ਯਹੂਦੀ ਧਾਰਮਿਕ ਆਗੂ ਮੰਨਦੇ ਸਨ ਕਿ ‘ਆਪਣੇ ਲੋਕਾਂ ਦਾ ਪਰਿਵਾਰ’ ਅਤੇ “ਆਪਣੇ ਗਵਾਂਢੀ” ਸਿਰਫ਼ ਯਹੂਦੀ ਸਨ। ਬਿਵਸਥਾ ਮੰਗ ਕਰਦੀ ਸੀ ਕਿ ਇਸਰਾਏਲੀ ਦੂਜੀਆਂ ਕੌਮਾਂ ਤੋਂ ਅਲੱਗ ਰਹਿਣ। ਪਰ ਇਸ ਨੇ ਪਹਿਲੀ ਸਦੀ ਦੇ ਧਾਰਮਿਕ ਆਗੂਆਂ ਦੇ ਨਜ਼ਰੀਏ ਦਾ ਸਮਰਥਨ ਨਹੀਂ ਕੀਤਾ ਕਿ ਸਾਰੇ ਗ਼ੈਰ-ਯਹੂਦੀ ਦੁਸ਼ਮਣ ਸਨ ਅਤੇ ਉਨ੍ਹਾਂ ਨਾਲ ਨਫ਼ਰਤ ਕਰਨੀ ਚਾਹੀਦੀ ਸੀ।