ਫੁਟਨੋਟ
a ਕੁਝ ਬਾਈਬਲ ਵਿਦਵਾਨਾਂ ਨੂੰ ਲੱਗਦਾ ਹੈ ਕਿ “ਖੱਲ ਦੇ ਬਦਲੇ ਖੱਲ” ਸ਼ਬਦਾਂ ਦਾ ਮਤਲਬ ਹੋ ਸਕਦਾ ਹੈ ਕਿ ਅੱਯੂਬ ਸੁਆਰਥ ਨਾਲ ਆਪਣੇ ਬੱਚਿਆਂ ਅਤੇ ਜਾਨਵਰਾਂ ਦੀ ਖੱਲ ਜਾਂ ਜ਼ਿੰਦਗੀ ਗੁਆਉਣ ਲਈ ਤਿਆਰ ਸੀ ਬਸ਼ਰਤੇ ਕਿ ਉਸ ਦੀ ਆਪਣੀ ਖੱਲ ਜਾਂ ਜ਼ਿੰਦਗੀ ਬਚੀ ਰਹੇ। ਕੁਝ ਕਹਿੰਦੇ ਹਨ ਕਿ ਇਹ ਸ਼ਬਦ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਇਕ ਇਨਸਾਨ ਆਪਣੀ ਜ਼ਿੰਦਗੀ ਬਚਾਉਣ ਲਈ ਆਪਣੀ ਕੁਝ ਖੱਲ ਜਾਂ ਚਮੜੀ ਗਵਾਉਣ ਲਈ ਤਿਆਰ ਹੋ ਜਾਵੇਗਾ। ਮਿਸਾਲ ਲਈ, ਆਪਣੇ ਸਿਰ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਇਕ ਇਨਸਾਨ ਆਪਣੀ ਬਾਂਹ ਨੂੰ ਸਿਰ ਅੱਗੇ ਕਰ ਲੈਂਦਾ ਹੈ। ਇਸ ਤਰ੍ਹਾਂ ਉਹ ਆਪਣੀ ਜਾਨ ਬਚਾਉਣ ਲਈ ਕੁਝ ਖੱਲ ਗਵਾਉਣ ਲਈ ਤਿਆਰ ਹੋ ਜਾਂਦਾ ਹੈ। ਮੁਹਾਵਰੇ ਦਾ ਮਤਲਬ ਜੋ ਵੀ ਸੀ, ਪਰ ਇਹ ਇਸ ਗੱਲ ʼਤੇ ਜ਼ੋਰ ਦਿੰਦਾ ਹੈ ਕਿ ਅੱਯੂਬ ਆਪਣੀ ਜ਼ਿੰਦਗੀ ਬਚਾਉਣ ਲਈ ਬਾਕੀ ਸਾਰਾ ਕੁਝ ਖ਼ੁਸ਼ੀ-ਖ਼ੁਸ਼ੀ ਦਾਅ ਉੱਤੇ ਲਾਉਣ ਲਈ ਤਿਆਰ ਸੀ।