ਫੁਟਨੋਟ
a “ਦੁਨੀਆਂ ਦੀ ਨੀਂਹ” ਸ਼ਬਦਾਂ ਦਾ ਇਹ ਵੀ ਮਤਲਬ ਹੋ ਸਕਦਾ ਹੈ ਬੀ ਖਿਲਾਰਨਾ ਜਿਸ ਤੋਂ ਜਣਨ ਦਾ ਭਾਵ ਨਿਕਲਦਾ ਹੈ। ਤਾਂ ਫਿਰ ਇਨ੍ਹਾਂ ਸ਼ਬਦਾਂ ਦਾ ਸੰਬੰਧ ਸਭ ਤੋਂ ਪਹਿਲੀ ਇਨਸਾਨੀ ਔਲਾਦ ਨਾਲ ਹੈ। ਪਰ ਯਿਸੂ ਨੇ “ਦੁਨੀਆਂ ਦੀ ਨੀਂਹ” ਨਾਲ ਹਾਬਲ ਦਾ ਸੰਬੰਧ ਕਿਉਂ ਜੋੜਿਆ, ਕਾਇਨ ਨਾਲ ਕਿਉਂ ਨਹੀਂ ਜੋ ਸਭ ਤੋਂ ਪਹਿਲਾਂ ਪੈਦਾ ਹੋਇਆ ਸੀ? ਕਾਇਨ ਦੇ ਫ਼ੈਸਲਿਆਂ ਤੇ ਕੰਮਾਂ ਤੋਂ ਜ਼ਾਹਰ ਸੀ ਕਿ ਉਸ ਨੇ ਜਾਣ-ਬੁੱਝ ਕੇ ਯਹੋਵਾਹ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਸੀ। ਇਸ ਲਈ ਕਹਿਣਾ ਸਹੀ ਲੱਗਦਾ ਹੈ ਕਿ ਉਸ ਦੇ ਮਾਪਿਆਂ ਵਾਂਗ ਕਾਇਨ ਨੂੰ ਨਾ ਤਾਂ ਦੁਬਾਰਾ ਜ਼ਿੰਦਗੀ ਮਿਲੇਗੀ ਤੇ ਨਾ ਹੀ ਪਾਪ ਦੀ ਗ਼ੁਲਾਮੀ ਤੋਂ ਛੁਟਕਾਰਾ।