ਫੁਟਨੋਟ
a ਆਪਣੇ ਚੇਲਿਆਂ ਨੂੰ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਬਾਰੇ ਦੱਸਦਿਆਂ ਯਿਸੂ ਨੇ ਕਈ ਮਿਸਾਲਾਂ ਦਿੱਤੀਆਂ ਸਨ। ਜ਼ਰਾ ਇਨ੍ਹਾਂ ਮਿਸਾਲਾਂ ਦੀ ਤਰਤੀਬ ਵੱਲ ਧਿਆਨ ਦਿਓ। ਪਹਿਲਾ, ਉਸ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਬਾਰੇ ਦੱਸਿਆ ਯਾਨੀ ਚੁਣੇ ਹੋਏ ਭਰਾਵਾਂ ਦੇ ਇਕ ਛੋਟੇ ਜਿਹੇ ਸਮੂਹ ਬਾਰੇ ਜੋ ਅਗਵਾਈ ਕਰੇਗਾ। (ਮੱਤੀ 24:45-47) ਫਿਰ ਉਸ ਨੇ ਜੋ ਮਿਸਾਲ ਦਿੱਤੀ ਉਹ ਖ਼ਾਸ ਕਰਕੇ ਚੁਣੇ ਹੋਏ ਮਸੀਹੀਆਂ ਲਈ ਸੀ। (ਮੱਤੀ 25:1-30) ਅਖ਼ੀਰ ਵਿਚ ਉਸ ਨੇ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਬਾਰੇ ਗੱਲ ਕੀਤੀ ਜੋ ਮਸੀਹ ਦੇ ਭਰਾਵਾਂ ਦਾ ਸਾਥ ਦੇਣਗੇ। (ਮੱਤੀ 25:31-46) ਇਸੇ ਤਰਤੀਬ ਦੀ ਤਰ੍ਹਾਂ, ਅੱਜ ਦੇ ਜ਼ਮਾਨੇ ਵਿਚ ਪੂਰੀ ਹੋਈ ਹਿਜ਼ਕੀਏਲ ਦੀ ਭਵਿੱਖਬਾਣੀ ਪਹਿਲਾਂ ਉਨ੍ਹਾਂ ਬਾਰੇ ਦੱਸਦੀ ਹੈ ਜਿਨ੍ਹਾਂ ਦੀ ਸਵਰਗ ਵਿਚ ਰਹਿਣ ਦੀ ਉਮੀਦ ਹੈ। ਭਾਵੇਂ ਕਿ ਦਸ-ਗੋਤੀ ਰਾਜ ਅਕਸਰ ਧਰਤੀ ʼਤੇ ਰਹਿਣ ਵਾਲੇ ਲੋਕਾਂ ਨੂੰ ਨਹੀਂ ਦਰਸਾਉਂਦਾ, ਪਰ ਜਿਸ ਤਰੀਕੇ ਨਾਲ ਇਸ ਭਵਿੱਖਬਾਣੀ ਵਿਚ ਏਕਤਾ ਬਾਰੇ ਦੱਸਿਆ ਗਿਆ ਹੈ, ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਚੁਣੇ ਹੋਏ ਮਸੀਹੀਆਂ ਅਤੇ ਵੱਡੀ ਭੀੜ ਵਿਚ ਏਕਤਾ ਹੈ।