ਫੁਟਨੋਟ
a ਬਾਈਬਲ ਦੱਸਦੀ ਹੈ ਕਿ ਜਦੋਂ ਯਿਸੂ 12 ਸਾਲ ਦਾ ਸੀ, ਉਸ ਸਮੇਂ ਯੂਸੁਫ਼ ਜੀਉਂਦਾ ਸੀ। ਪਰ ਜਦੋਂ ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕੀਤਾ ਸੀ, ਤਾਂ ਉਸ ਵੇਲੇ ਯੂਸੁਫ਼ ਦਾ ਕੋਈ ਜ਼ਿਕਰ ਨਹੀਂ ਆਇਆ ਤੇ ਨਾ ਹੀ ਇਸ ਤੋਂ ਬਾਅਦ ਕਦੇ ਆਇਆ। ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਸ਼ਾਇਦ ਉਸ ਸਮੇਂ ਤਕ ਯੂਸੁਫ਼ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਇਲਾਵਾ, ਤਸੀਹੇ ਦੀ ਸੂਲ਼ੀ ʼਤੇ ਯਿਸੂ ਨੇ ਆਪਣੀ ਮਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਯੂਹੰਨਾ ਰਸੂਲ ਨੂੰ ਸੌਂਪੀ ਸੀ। ਜੇ ਯੂਸੁਫ਼ ਜੀਉਂਦਾ ਹੁੰਦਾ, ਤਾਂ ਯਿਸੂ ਸ਼ਾਇਦ ਇਸ ਤਰ੍ਹਾਂ ਨਹੀਂ ਕਰਦਾ।—ਯੂਹੰ. 19:26, 27.