ਫੁਟਨੋਟ
a ਨਿਆਂ ਕਮੇਟੀ (ਜੁਡੀਸ਼ਲ ਕਮੇਟੀ) ਵਿਚ ਘੱਟੋ-ਘੱਟ ਤਿੰਨ ਬਜ਼ੁਰਗ ਹੁੰਦੇ ਹਨ। ਜਦੋਂ ਕੋਈ ਮਸੀਹੀ ਗੰਭੀਰ ਪਾਪ ਕਰਦਾ ਹੈ, ਤਾਂ ਇਹ ਬਜ਼ੁਰਗ ਯਹੋਵਾਹ ਨਾਲ ਉਸ ਦਾ ਰਿਸ਼ਤਾ ਦੁਬਾਰਾ ਜੋੜਨ ਵਿਚ ਮਦਦ ਕਰਦੇ ਹਨ। ਯਹੋਵਾਹ ਦੇ ਨਿਆਂ ਦੀ ਰੀਸ ਕਰਦਿਆਂ ਬਜ਼ੁਰਗ ਨਾ ਸਿਰਫ਼ ਉਸ ਵਿਅਕਤੀ ਦੇ ਪਾਪ ਨੂੰ, ਸਗੋਂ ਉਸ ਦੇ ਇਰਾਦੇ ਅਤੇ ਰਵੱਈਏ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਨ।