ਫੁਟਨੋਟ
a ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਯੂਹੰਨਾ 7:53 ਤੋਂ ਲੈ ਕੇ 8:11 ਤਕ ਦੀਆਂ ਆਇਤਾਂ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਦਾ ਹਿੱਸਾ ਨਹੀਂ ਹਨ। ਪਰ ਅੱਜ ਇਹ ਆਇਤਾਂ ਬਾਈਬਲ ਦੇ ਕਈ ਤਰਜਮਿਆਂ ਵਿਚ ਹਨ। ਕੁਝ ਲੋਕਾਂ ਨੇ ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਇਹ ਗ਼ਲਤ ਸਿੱਟਾ ਕੱਢਿਆ ਹੈ ਕਿ ਜਿਸ ਇਨਸਾਨ ਵਿਚ ਪਾਪ ਨਹੀਂ, ਸਿਰਫ਼ ਉਹ ਹੀ ਕਿਸੇ ʼਤੇ ਹਰਾਮਕਾਰੀ ਕਰਨ ਦਾ ਦੋਸ਼ ਲਾ ਸਕਦਾ ਹੈ। ਪਰ ਇਜ਼ਰਾਈਲ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਵਿਚ ਲਿਖਿਆ ਸੀ: “ਜੇ ਕੋਈ ਮਨੁੱਖ ਕਿਸੇ ਵਿਆਹੀ ਹੋਈ ਤੀਵੀਂ ਨਾਲ ਸੰਗ ਕਰਦਾ ਹੋਇਆ ਪਾਇਆ ਜਾਵੇ ਤਾਂ ਓਹ ਦੋਨੋਂ ਮਾਰ ਸੁੱਟੇ ਜਾਣ।”—ਬਿਵ. 22:22.