ਫੁਟਨੋਟ
a 2019 ਲਈ ਚੁਣੇ ਗਏ ਬਾਈਬਲ ਦੇ ਹਵਾਲੇ ਤੋਂ ਸਾਨੂੰ ਸ਼ਾਂਤ ਰਹਿਣ ਦੇ ਤਿੰਨ ਕਾਰਨ ਮਿਲਦੇ ਹਨ। ਉਦੋਂ ਵੀ ਜਦੋਂ ਅਸੀਂ ਦੁਨੀਆਂ ਵਿਚ ਬੁਰੀਆਂ ਘਟਨਾਵਾਂ ਹੁੰਦੀਆਂ ਦੇਖਦੇ ਹਾਂ ਜਾਂ ਸਾਡੀ ਜ਼ਿੰਦਗੀ ਵਿਚ ਉਤਾਰ-ਚੜ੍ਹਾਅ ਆਉਂਦੇ ਹਨ। ਇਸ ਲੇਖ ਵਿਚ ਅਸੀਂ ਇਨ੍ਹਾਂ ਤਿੰਨ ਕਾਰਨਾਂ ਦੀ ਜਾਂਚ ਕਰਾਂਗੇ। ਨਾਲੇ ਇਹ ਲੇਖ ਸਾਡੀ ਮਦਦ ਕਰੇਗਾ ਕਿ ਅਸੀਂ ਹੱਦੋਂ ਵੱਧ ਚਿੰਤਾ ਨਾ ਕਰੀਏ ਅਤੇ ਯਹੋਵਾਹ ʼਤੇ ਆਪਣੇ ਭਰੋਸੇ ਨੂੰ ਹੋਰ ਮਜ਼ਬੂਤ ਕਰੀਏ। ਬਾਈਬਲ ਦੇ ਹਵਾਲੇ ʼਤੇ ਸੋਚ-ਵਿਚਾਰ ਕਰੋ। ਜੇ ਹੋ ਸਕੇ, ਤਾਂ ਇਸ ਨੂੰ ਮੂੰਹ-ਜ਼ਬਾਨੀ ਯਾਦ ਕਰੋ। ਇਹ ਤੁਹਾਨੂੰ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦੇਵੇਗਾ।