ਫੁਟਨੋਟ
b ਸ਼ਬਦਾਂ ਦਾ ਮਤਲਬ: ਜਾਦੂਗਰੀ ਵਿਚ ਉਹ ਵਿਸ਼ਵਾਸ ਜਾਂ ਕੰਮ ਹੁੰਦੇ ਹਨ ਜੋ ਦੁਸ਼ਟ ਦੂਤਾਂ ਨਾਲ ਸੰਬੰਧਿਤ ਹੁੰਦੇ ਹਨ। ਇਸ ਵਿਚ ਅਮਰ ਆਤਮਾ ਦੀ ਸਿੱਖਿਆ ਸ਼ਾਮਲ ਹੈ; ਲੋਕ ਮੰਨਦੇ ਹਨ ਕਿ ਮਰੇ ਹੋਏ ਲੋਕ ਜੀਉਂਦੇ ਲੋਕਾਂ ਨਾਲ ਗੱਲ ਕਰ ਸਕਦੇ ਹਨ, ਖ਼ਾਸ ਕਰਕੇ ਚੇਲੇ-ਚਾਂਟਿਆਂ ਰਾਹੀਂ। ਜਾਦੂਗਰੀ ਵਿਚ ਪੁੱਛਾਂ ਪਾਉਣੀਆਂ ਅਤੇ ਜਾਦੂ-ਟੂਣੇ ਕਰਨੇ ਵੀ ਸ਼ਾਮਲ ਹਨ। ਇਸ ਲੇਖ ਵਿਚ ਜਾਦੂ ਸ਼ਬਦ ਉਨ੍ਹਾਂ ਕੰਮਾਂ ਨੂੰ ਦਰਸਾਉਂਦਾ ਹੈ ਜੋ ਅਲੌਕਿਕ ਸ਼ਕਤੀਆਂ ਨਾਲ ਸੰਬੰਧਿਤ ਹੁੰਦੇ ਹਨ। ਇਸ ਵਿਚ ਦੂਜਿਆਂ ʼਤੇ ਜਾਦੂ-ਟੂਣਾ ਕਰਨ ਜਾਂ ਕਿਸੇ ਤੋਂ ਜਾਦੂ-ਟੂਣਾ ਹਟਾਉਣਾ ਵੀ ਸ਼ਾਮਲ ਹੈ। ਇਸ ਵਿਚ ਹੱਥ ਦੀ ਸਫ਼ਾਈ ਨਾਲ ਕੀਤੇ ਜਾਂਦੇ ਕਰਤੱਬ ਸ਼ਾਮਲ ਨਹੀਂ ਹਨ ਜੋ ਦੂਜਿਆਂ ਦੇ ਮਨੋਰੰਜਨ ਲਈ ਕੀਤੇ ਜਾਂਦੇ ਹਨ।