ਫੁਟਨੋਟ
a ਪੁਰਾਣੇ ਦਿਨ ਯਾਦ ਕਰ ਕੇ ਸਾਨੂੰ ਫ਼ਾਇਦਾ ਹੋ ਸਕਦਾ ਹੈ। ਪਰ ਅਸੀਂ ਗੁਜ਼ਰੇ ਹੋਏ ਕੱਲ੍ਹ ʼਤੇ ਇੰਨਾ ਜ਼ਿਆਦਾ ਧਿਆਨ ਵੀ ਨਹੀਂ ਲਾਵਾਂਗੇ ਕਿ ਅਸੀਂ ਅੱਜ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਨਾ ਕਰ ਪਾਈਏ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਨੂੰ ਭੁੱਲ ਜਾਈਏ। ਇਸ ਲੇਖ ਵਿਚ ਤਿੰਨ ਫੰਦਿਆਂ ਬਾਰੇ ਗੱਲ ਕੀਤੀ ਜਾਵੇਗੀ ਜਿਨ੍ਹਾਂ ਕਰਕੇ ਅਸੀਂ ਪੁਰਾਣੇ ਦਿਨਾਂ ਬਾਰੇ ਹੱਦੋਂ ਵੱਧ ਸੋਚਣ ਲੱਗ ਸਕਦੇ ਹਾਂ। ਅਸੀਂ ਬਾਈਬਲ ਦੇ ਅਸੂਲਾਂ ਅਤੇ ਅੱਜ ਦੇ ਸਮੇਂ ਦੀਆਂ ਮਿਸਾਲਾਂ ʼਤੇ ਗੌਰ ਕਰਾਂਗੇ ਜੋ ਇਨ੍ਹਾਂ ਫੰਦਿਆਂ ਤੋਂ ਬਚਣ ਲਈ ਸਾਡੀ ਮਦਦ ਕਰ ਸਕਦੀਆਂ ਹਨ।