ਫੁਟਨੋਟ
a ਨਾਮੁਕੰਮਲ ਹੋਣ ਕਰਕੇ ਸ਼ਾਇਦ ਅਸੀਂ ਆਪਣੀਆਂ ਗੱਲਾਂ ਜਾਂ ਕੰਮਾਂ ਨਾਲ ਭੈਣਾਂ-ਭਰਾਵਾਂ ਨੂੰ ਠੇਸ ਪਹੁੰਚਾਈਏ। ਇੱਦਾਂ ਹੋਣ ਤੇ ਅਸੀਂ ਕੀ ਕਰ ਸਕਦੇ ਹਾਂ? ਕੀ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ? ਕੀ ਅਸੀਂ ਛੇਤੀ ਤੋਂ ਛੇਤੀ ਮਾਫ਼ੀ ਮੰਗਣ ਲਈ ਤਿਆਰ ਰਹਿੰਦੇ ਹਾਂ? ਜਾਂ ਫਿਰ ਕੀ ਅਸੀਂ ਇਹ ਸੋਚ ਲੈਂਦੇ ਹਾਂ ਕਿ ਜੇ ਉਨ੍ਹਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਕੀ ਕਰਾਂ? ਪਰ ਕੀ ਅਸੀਂ ਦੂਸਰਿਆਂ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਛੇਤੀ ਬੁਰਾ ਮਨਾ ਲੈਂਦੇ ਹਾਂ? ਕੀ ਅਸੀਂ ਉਦੋਂ ਖ਼ੁਦ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਮੈਂ ਤਾਂ ਇੱਦਾਂ ਦਾ ਹੀ ਹਾਂ, ਮੈਂ ਨਹੀਂ ਬਦਲਣਾ? ਜਾਂ ਕੀ ਅਸੀਂ ਇਹ ਸੋਚਦੇ ਹਾਂ ਕਿ ਇਹ ਚੰਗੀ ਗੱਲ ਨਹੀਂ, ਮੈਨੂੰ ਖ਼ੁਦ ਨੂੰ ਬਦਲਣਾ ਚਾਹੀਦਾ?