ਫੁਟਨੋਟ
b ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਬਚਪਨ ਤੋਂ ਹੀ ਯਹੋਵਾਹ ਨੂੰ ਹਰ ਰੋਜ਼ ਪ੍ਰਾਰਥਨਾ ਕਰ ਰਹੀ ਹੈ। ਛੋਟੇ ਹੁੰਦਿਆਂ ਤੋਂ ਉਸ ਦੇ ਮੰਮੀ-ਡੈਡੀ ਨੇ ਉਸ ਨੂੰ ਸਿਖਾਇਆ ਸੀ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ। ਫਿਰ ਵੱਡੀ ਹੋ ਕੇ ਉਹ ਪਾਇਨੀਅਰਿੰਗ ਕਰਨ ਲੱਗ ਪਈ ਅਤੇ ਉਹ ਅਕਸਰ ਪ੍ਰਾਰਥਨਾ ਵਿਚ ਯਹੋਵਾਹ ਤੋਂ ਆਪਣੀ ਸੇਵਕਾਈ ʼਤੇ ਬਰਕਤ ਮੰਗਦੀ ਸੀ। ਸਾਲਾਂ ਬਾਅਦ ਜਦੋਂ ਉਸ ਦਾ ਪਤੀ ਬਹੁਤ ਬੀਮਾਰ ਹੋ ਗਿਆ, ਤਾਂ ਉਸ ਨੇ ਯਹੋਵਾਹ ਅੱਗੇ ਤਰਲੇ-ਮਿੰਨਤਾਂ ਕੀਤੀਆਂ ਤਾਂਕਿ ਉਹ ਉਸ ਨੂੰ ਇਹ ਅਜ਼ਮਾਇਸ਼ ਸਹਿਣ ਦੀ ਤਾਕਤ ਦੇਵੇ। ਉਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਹ ਅੱਜ ਵੀ ਪ੍ਰਾਰਥਨਾ ਕਰਨ ਵਿਚ ਲੱਗੀ ਰਹਿੰਦੀ ਹੈ ਅਤੇ ਉਸ ਨੂੰ ਪੂਰਾ ਭਰੋਸਾ ਹੈ ਕਿ ਉਸ ਦਾ ਸਵਰਗੀ ਪਿਤਾ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ ਜਿਵੇਂ ਉਸ ਨੇ ਉਸ ਦੀ ਪੂਰੀ ਜ਼ਿੰਦਗੀ ਦੌਰਾਨ ਦਿੱਤਾ ਹੈ।