ਫੁਟਨੋਟ
a ਯਹੋਵਾਹ ਪਵਿੱਤਰ ਪਰਮੇਸ਼ੁਰ ਹੈ। ਇਸ ਲਈ ਉਹ ਆਪਣੇ ਸੇਵਕਾਂ ਤੋਂ ਚਾਹੁੰਦਾ ਹੈ ਕਿ ਉਹ ਵੀ ਪਵਿੱਤਰ ਬਣਨ। ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਪਰ ਕੀ ਨਾਮੁਕੰਮਲ ਇਨਸਾਨ ਪਵਿੱਤਰ ਬਣ ਸਕਦੇ ਹਨ? ਜੀ ਹਾਂ। ਪਤਰਸ ਰਸੂਲ ਨੇ ਮਸੀਹੀਆਂ ਨੂੰ ਜੋ ਸਲਾਹ ਦਿੱਤੀ ਅਤੇ ਯਹੋਵਾਹ ਨੇ ਪ੍ਰਾਚੀਨ ਇਜ਼ਰਾਈਲ ਕੌਮ ਨੂੰ ਜੋ ਹੁਕਮ ਦਿੱਤੇ, ਉਨ੍ਹਾਂ ʼਤੇ ਗੌਰ ਕਰਨ ਨਾਲ ਅਸੀਂ ਸਿੱਖਾਂਗੇ ਕਿ ਅਸੀਂ ਆਪਣਾ ਚਾਲ-ਚਲਣ ਪਵਿੱਤਰ ਕਿਵੇਂ ਬਣਾਈ ਰੱਖ ਸਕਦੇ ਹਾਂ।