ਫੁਟਨੋਟ
a ਸਾਲ 2022 ਲਈ ਬਾਈਬਲ ਦਾ ਹਵਾਲਾ ਜ਼ਬੂਰ 34:10 ਤੋਂ ਲਿਆ ਗਿਆ ਹੈ: “ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।” ਅੱਜ ਜ਼ਿਆਦਾਤਰ ਯਹੋਵਾਹ ਦੇ ਗਵਾਹਾਂ ਕੋਲ ਨਾ ਬਹੁਤੇ ਪੈਸੇ ਹਨ ਤੇ ਨਾ ਹੀ ਬਹੁਤੀਆਂ ਚੀਜ਼ਾਂ। ਤਾਂ ਫਿਰ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ “ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ”? ਇਸ ਲੇਖ ਵਿਚ ਆਪਾਂ ਇਸ ਸਵਾਲ ਦਾ ਜਵਾਬ ਲਵਾਂਗੇ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਇਸ ਆਇਤ ਦਾ ਮਤਲਬ ਸਮਝ ਕੇ ਅਸੀਂ ਭਵਿੱਖ ਵਿਚ ਮੁਸ਼ਕਲਾਂ ਨੂੰ ਕਿਵੇਂ ਝੱਲ ਸਕਾਂਗੇ।