ਫੁਟਨੋਟ
a ਯਹੋਵਾਹ ਨਾਲ ਸਾਡਾ ਕਰੀਬੀ ਰਿਸ਼ਤਾ ਹੈ ਅਤੇ ਸਾਡੇ ਲਈ ਇਹ ਰਿਸ਼ਤਾ ਬਹੁਤ ਅਨਮੋਲ ਹੈ। ਅਸੀਂ ਉਸ ਨਾਲ ਆਪਣਾ ਇਹ ਰਿਸ਼ਤਾ ਹੋਰ ਵੀ ਗੂੜ੍ਹਾ ਕਰਨਾ ਚਾਹੁੰਦੇ ਹਾਂ ਅਤੇ ਉਸ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ। ਜਿਸ ਤਰ੍ਹਾਂ ਕਿਸੇ ਨੂੰ ਜਾਣਨ ਲਈ ਸਮਾਂ ਲੱਗਦਾ ਹੈ, ਬਿਲਕੁਲ ਉਸੇ ਤਰ੍ਹਾਂ ਯਹੋਵਾਹ ਨੂੰ ਜਾਣਨ ਲਈ ਵੀ ਸਮਾਂ ਲੱਗੇਗਾ। ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਅਸੀਂ ਆਪਣੇ ਸਵਰਗੀ ਪਿਤਾ ਦੇ ਨੇੜੇ ਕਿਵੇਂ ਜਾ ਸਕਦੇ ਹਾਂ? ਨਾਲੇ ਇੱਦਾਂ ਕਰਨ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ?