ਫੁਟਨੋਟ
a ਅਸੀਂ ਸਾਰੇ ਕਦੇ-ਨਾ-ਕਦੇ ਡਰ ਜਾਂਦੇ ਹਾਂ, ਪਰ ਡਰ ਕਰਕੇ ਹੀ ਸਾਡੀ ਖ਼ਤਰਿਆਂ ਤੋਂ ਰਾਖੀ ਹੁੰਦੀ ਹੈ। ਪਰ ਡਰ ਸਾਮ੍ਹਣੇ ਗੋਡੇ ਟੇਕਣ ਨਾਲ ਸਾਡਾ ਨੁਕਸਾਨ ਹੋ ਸਕਦਾ ਹੈ। ਕਿਵੇਂ? ਸ਼ੈਤਾਨ ਸਾਡੇ ਇਸ ਡਰ ਦਾ ਫ਼ਾਇਦਾ ਚੁੱਕ ਕੇ ਸਾਡੇ ਤੋਂ ਗ਼ਲਤ ਫ਼ੈਸਲੇ ਕਰਾ ਸਕਦਾ ਹੈ। ਇਸ ਤੋਂ ਇਹ ਗੱਲ ਸਾਫ਼ ਹੈ ਕਿ ਸਾਨੂੰ ਆਪਣੇ ਡਰ ʼਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਕਿਹੜੀ ਗੱਲ ਸਾਡੀ ਇਸ ਤਰ੍ਹਾਂ ਕਰਨ ਵਿਚ ਮਦਦ ਕਰ ਸਕਦੀ ਹੈ? ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਜਦੋਂ ਸਾਨੂੰ ਇਸ ਗੱਲ ʼਤੇ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਯਹੋਵਾਹ ਸਾਡੇ ਵੱਲ ਹੈ ਅਤੇ ਸਾਨੂੰ ਪਿਆਰ ਕਰਦਾ ਹੈ, ਤਾਂ ਅਸੀਂ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ।