ਫੁਟਨੋਟ
a ਜਦੋਂ ਅਸੀਂ ਅਜਿਹੇ ਵਿਅਕਤੀ ਬਾਰੇ ਸੋਚਦੇ ਹਾਂ ਜਿਸ ʼਤੇ ਬਹੁਤ ਜ਼ਿਆਦਾ ਮੁਸੀਬਤਾਂ ਆਈਆਂ, ਤਾਂ ਸਾਡੇ ਮਨ ਵਿਚ ਅੱਯੂਬ ਦਾ ਖ਼ਿਆਲ ਆਉਂਦਾ ਹੈ। ਉਹ ਹਮੇਸ਼ਾ ਯਹੋਵਾਹ ਦਾ ਵਫ਼ਾਦਾਰ ਰਿਹਾ। ਉਸ ਦੀ ਕਹਾਣੀ ਤੋਂ ਅਸੀਂ ਸਿੱਖਾਂਗੇ ਕਿ ਸ਼ੈਤਾਨ ਸਾਨੂੰ ਯਹੋਵਾਹ ਨੂੰ ਛੱਡਣ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਯਹੋਵਾਹ ਸਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਨਾਲੇ ਯਹੋਵਾਹ ਨੇ ਅੱਯੂਬ ਦੀਆਂ ਮੁਸੀਬਤਾਂ ਨੂੰ ਜਿਸ ਤਰ੍ਹਾਂ ਦੂਰ ਕੀਤਾ, ਉਸੇ ਤਰ੍ਹਾਂ ਉਹ ਸਾਡੀਆਂ ਮੁਸੀਬਤਾਂ ਨੂੰ ਵੀ ਦੂਰ ਕਰੇਗਾ। ਜੇ ਅਸੀਂ ਆਪਣੇ ਕੰਮਾਂ ਰਾਹੀਂ ਇਨ੍ਹਾਂ ਗੱਲਾਂ ʼਤੇ ਭਰੋਸਾ ਦਿਖਾਉਂਦੇ ਹਾਂ, ਤਾਂ ਅਸੀਂ ‘ਯਹੋਵਾਹ ʼਤੇ ਉਮੀਦ’ ਲਾਈ ਰੱਖਣ ਵਾਲਿਆਂ ਵਿੱਚੋਂ ਹੋਵਾਂਗੇ।