ਫੁਟਨੋਟ
a ਇੰਜੀਲਾਂ ਅਤੇ ਬਾਈਬਲ ਦੀਆਂ ਹੋਰ ਕਿਤਾਬਾਂ ਵਿਚ ਦੱਸਿਆ ਗਿਆ ਹੈ ਕਿ ਜੀਉਂਦਾ ਕੀਤੇ ਜਾਣ ਤੋਂ ਬਾਅਦ ਯਿਸੂ ਬਹੁਤ ਸਾਰੇ ਲੋਕਾਂ ਸਾਮ੍ਹਣੇ ਪ੍ਰਗਟ ਹੋਇਆ। ਜਿਵੇਂ, ਮਰੀਅਮ ਮਗਦਲੀਨੀ ਸਾਮ੍ਹਣੇ (ਯੂਹੰ. 20:11-18); ਕੁਝ ਹੋਰ ਔਰਤਾਂ ਸਾਮ੍ਹਣੇ (ਮੱਤੀ 28:8-10; ਲੂਕਾ 24:8-11); ਦੋ ਚੇਲਿਆਂ ਸਾਮ੍ਹਣੇ (ਲੂਕਾ 24:13-15); ਪਤਰਸ ਸਾਮ੍ਹਣੇ (ਲੂਕਾ 24:34); ਰਸੂਲਾਂ ਸਾਮ੍ਹਣੇ ਜਦੋਂ ਥੋਮਾ ਉਨ੍ਹਾਂ ਦੇ ਨਾਲ ਨਹੀਂ ਸੀ (ਯੂਹੰ. 20:19-24); ਰਸੂਲਾਂ ਸਾਮ੍ਹਣੇ ਜਦੋਂ ਥੋਮਾ ਉਨ੍ਹਾਂ ਦੇ ਨਾਲ ਸੀ (ਯੂਹੰ. 20:26); ਸੱਤ ਚੇਲਿਆਂ ਸਾਮ੍ਹਣੇ (ਯੂਹੰ. 21:1, 2); 500 ਤੋਂ ਜ਼ਿਆਦਾ ਚੇਲਿਆਂ ਸਾਮ੍ਹਣੇ (ਮੱਤੀ 28:16; 1 ਕੁਰਿੰ. 15:6); ਆਪਣੇ ਭਰਾ ਯਾਕੂਬ ਸਾਮ੍ਹਣੇ (1 ਕੁਰਿੰ. 15:7); ਸਾਰੇ ਰਸੂਲਾਂ ਸਾਮ੍ਹਣੇ (ਰਸੂ. 1:4) ਅਤੇ ਬੈਤਨੀਆ ਕੋਲ ਰਸੂਲਾਂ ਸਾਮ੍ਹਣੇ। (ਲੂਕਾ 24:50-52) ਹੋ ਸਕਦਾ ਹੈ ਕਿ ਯਿਸੂ ਹੋਰ ਵੀ ਮੌਕਿਆਂ ʼਤੇ ਆਪਣੇ ਚੇਲਿਆਂ ਨੂੰ ਮਿਲਿਆ ਹੋਣਾ ਜਿਨ੍ਹਾਂ ਬਾਰੇ ਬਾਈਬਲ ਵਿਚ ਨਹੀਂ ਦੱਸਿਆ ਗਿਆ ਹੈ।—ਯੂਹੰ. 21:25.