ਫੁਟਨੋਟ
a ਜਿਨ੍ਹਾਂ ਇਜ਼ਰਾਈਲੀਆਂ ਨੇ ਲਾਲ ਸਮੁੰਦਰ ʼਤੇ ਯਹੋਵਾਹ ਦਾ ਚਮਤਕਾਰ ਦੇਖਿਆ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਜਣੇ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾ ਸਕੇ। (ਗਿਣ. 14:22, 23) ਯਹੋਵਾਹ ਨੇ ਕਿਹਾ ਸੀ ਕਿ ਜਿਹੜੇ ਲੋਕਾਂ ਦੀ ਉਮਰ 20 ਸਾਲ ਜਾਂ ਉਸ ਤੋਂ ਜ਼ਿਆਦਾ ਹੈ, ਉਹ ਸਭ ਉਜਾੜ ਵਿਚ ਹੀ ਮਰ ਜਾਣਗੇ। (ਗਿਣ. 14:29) ਪਰ 20 ਸਾਲ ਤੋਂ ਘੱਟ ਉਮਰ ਵਾਲਿਆਂ ਨੇ ਯਹੋਸ਼ੁਆ, ਕਾਲੇਬ, ਲੇਵੀ ਗੋਤ ਅਤੇ ਕਈ ਹੋਰ ਲੋਕਾਂ ਨਾਲ ਯਰਦਨ ਦਰਿਆ ਪਾਰ ਕੀਤਾ ਅਤੇ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ।—ਬਿਵ. 1:24-40.