ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bm ਭਾਗ 16 ਸਫ਼ਾ 19
  • ਮਸੀਹ ਦੀ ਪਛਾਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹ ਦੀ ਪਛਾਣ
  • ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਮਿਲਦੀ-ਜੁਲਦੀ ਜਾਣਕਾਰੀ
  • ਉਨ੍ਹਾਂ ਨੇ ਮਸੀਹਾ ਦੀ ਉਡੀਕ ਕੀਤੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਯਿਸੂ ਮਸੀਹ ਕੌਣ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਪਰਮੇਸ਼ੁਰ ਵੱਲੋਂ ਮੁਕਤੀ ਦਾ ਜ਼ਰੀਆ—ਮਸੀਹਾ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਯਿਸੂ ਮਸੀਹ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
ਹੋਰ ਦੇਖੋ
ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
bm ਭਾਗ 16 ਸਫ਼ਾ 19
ਯੂਹੰਨਾ ਬਪਤਿਸਮਾ ਦੇਣ ਵਾਲਾ ਯਿਸੂ ਨੂੰ ਬਪਤਿਸਮਾ ਦਿੰਦਾ ਹੈ

ਭਾਗ 16

ਮਸੀਹ ਦੀ ਪਛਾਣ

ਯਹੋਵਾਹ ਨੇ ਯਿਸੂ ਨਾਸਰੀ ਦੀ ਪਛਾਣ ਮਸੀਹ ਦੇ ਤੌਰ ਤੇ ਕਰਾਈ ਜਿਸ ਦੇ ਆਉਣ ਦਾ ਬਹੁਤ ਚਿਰ ਪਹਿਲਾਂ ਵਾਅਦਾ ਕੀਤਾ ਸੀ

ਕੀ ਯਹੋਵਾਹ ਨੇ ਮਸੀਹ ਨੂੰ ਪਛਾਣਨ ਵਿਚ ਆਪਣੇ ਲੋਕਾਂ ਦੀ ਮਦਦ ਕੀਤੀ ਸੀ? ਜੀ ਹਾਂ। ਧਿਆਨ ਦਿਓ ਕਿ ਪਰਮੇਸ਼ੁਰ ਨੇ ਉਸ ਦੀ ਪਛਾਣ ਕਿੱਦਾਂ ਕਰਾਈ। ਇਹ ਉਦੋਂ ਦੀ ਗੱਲ ਹੈ ਜਦੋਂ ਬਾਈਬਲ ਦੇ ਇਬਰਾਨੀ ਹਿੱਸੇ ਨੂੰ ਪੂਰਾ ਹੋਏ ਨੂੰ ਲਗਭਗ ਚਾਰ ਸਦੀਆਂ ਬੀਤ ਚੁੱਕੀਆਂ ਸਨ। ਜਿਬਰਾਏਲ ਨਾਂ ਦਾ ਦੂਤ ਗਲੀਲ ਦੇ ਨਾਸਰਤ ਸ਼ਹਿਰ ਵਿਚ ਮਰਿਯਮ ਨਾਂ ਦੀ ਕੁੜੀ ਨੂੰ ਮਿਲਣ ਆਇਆ। ਦੂਤ ਨੇ ਉਸ ਨੂੰ ਦੱਸਿਆ ਕਿ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਨਾਲ ਉਸ ਨੂੰ ਗਰਭਵਤੀ ਕਰੇਗਾ ਅਤੇ ਉਹ ਇਕ ਪੁੱਤਰ ਨੂੰ ਜਨਮ ਦੇਵੇਗੀ, ਭਾਵੇਂ ਕਿ ਉਹ ਅਜੇ ਕੁਆਰੀ ਸੀ। ਇਹ ਬੱਚਾ ਪਰਮੇਸ਼ੁਰ ਦਾ ਪੁੱਤਰ ਸੀ ਜਿਸ ਦੀ ਜ਼ਿੰਦਗੀ ਪਰਮੇਸ਼ੁਰ ਨੇ ਸਵਰਗੋਂ ਮਰਿਯਮ ਦੀ ਕੁੱਖ ਵਿਚ ਪਾਈ। ਇਹ ਪੁੱਤਰ ਵਾਅਦਾ ਕੀਤਾ ਹੋਇਆ ਰਾਜਾ ਬਣੇਗਾ ਜਿਸ ਦੇ ਰਾਜ ਦਾ ਕਦੇ ਅੰਤ ਨਹੀਂ ਹੋਵੇਗਾ।

ਮਰਿਯਮ ਨੇ ਇਸ ਸਨਮਾਨ ਨੂੰ ਸਿਰ-ਮੱਥੇ ਸਵੀਕਾਰ ਕੀਤਾ। ਪਰਮੇਸ਼ੁਰ ਦੇ ਦੂਤ ਨੇ ਮਰਿਯਮ ਦੇ ਮੰਗੇਤਰ ਯੂਸੁਫ਼ ਨੂੰ ਸਮਝਾਇਆ ਕਿ ਮਰਿਯਮ ਕਿੱਦਾਂ ਗਰਭਵਤੀ ਹੋਈ ਸੀ। ਇਸ ਤੋਂ ਬਾਅਦ ਯੂਸੁਫ਼ ਨੇ ਮਰਿਯਮ ਨਾਲ ਵਿਆਹ ਕਰਾ ਲਿਆ। ਪਰ ਇਹ ਭਵਿੱਖਬਾਣੀ ਕਿੱਦਾਂ ਪੂਰੀ ਹੋਣੀ ਸੀ ਕਿ ਮਸੀਹ ਬੈਤਲਹਮ ਵਿਚ ਪੈਦਾ ਹੋਵੇਗਾ? (ਮੀਕਾਹ 5:2) ਇਹ ਛੋਟਾ ਜਿਹਾ ਸ਼ਹਿਰ ਨਾਸਰਤ ਤੋਂ ਤਕਰੀਬਨ 140 ਕਿਲੋਮੀਟਰ (90 ਮੀਲ) ਦੂਰ ਸੀ।

ਉਸ ਵੇਲੇ ਰੋਮੀ ਰਾਜੇ ਨੇ ਮਰਦਮਸ਼ੁਮਾਰੀ ਕਰਨ ਦਾ ਹੁਕਮ ਦਿੱਤਾ ਜਿਸ ਕਰਕੇ ਹਰ ਕਿਸੇ ਨੂੰ ਆਪਣੇ ਜੱਦੀ ਸ਼ਹਿਰ ਜਾ ਕੇ ਆਪਣਾ ਨਾਂ ਦਰਜ ਕਰਾਉਣਾ ਪੈਣਾ ਸੀ। ਯੂਸੁਫ਼ ਆਪਣੀ ਗਰਭਵਤੀ ਪਤਨੀ ਨੂੰ ਬੈਤਲਹਮ ਲੈ ਗਿਆ ਜਿਸ ਤੋਂ ਲੱਗਦਾ ਹੈ ਕਿ ਉਹ ਦੋਵੇਂ ਉੱਥੋਂ ਦੇ ਸਨ। (ਲੂਕਾ 2:3) ਮਰਿਯਮ ਨੇ ਇਕ ਤਬੇਲੇ ਵਿਚ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਨੂੰ ਇਕ ਖੁਰਲੀ ਵਿਚ ਲੰਮਾ ਪਾ ਦਿੱਤਾ। ਪਰਮੇਸ਼ੁਰ ਨੇ ਆਪਣੇ ਕਈ ਦੂਤ ਪਹਾੜੀਆਂ ਉੱਤੇ ਚਰਵਾਹਿਆਂ ਕੋਲ ਘੱਲੇ। ਉਨ੍ਹਾਂ ਦੂਤਾਂ ਨੇ ਚਰਵਾਹਿਆਂ ਨੂੰ ਦੱਸਿਆ ਕਿ ਬੱਚਾ ਵਾਅਦਾ ਕੀਤਾ ਹੋਇਆ ਮਸੀਹ ਸੀ।

ਬਾਅਦ ਵਿਚ ਦੂਸਰਿਆਂ ਨੇ ਵੀ ਇਸ ਗੱਲ ਦੀ ਗਵਾਹੀ ਦਿੱਤੀ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹ ਸੀ। ਯਸਾਯਾਹ ਨਬੀ ਨੇ ਦੱਸਿਆ ਸੀ ਕਿ ਇਕ ਆਦਮੀ ਮਸੀਹ ਦੇ ਮਹੱਤਵਪੂਰਣ ਕੰਮ ਲਈ ਰਾਹ ਤਿਆਰ ਕਰੇਗਾ। (ਯਸਾਯਾਹ 40:3) ਇਹ ਆਦਮੀ ਯੂਹੰਨਾ ਬਪਤਿਸਮਾ ਦੇਣ ਵਾਲਾ ਸੀ। ਜਦੋਂ ਉਸ ਨੇ ਯਿਸੂ ਨੂੰ ਦੇਖਿਆ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” ਯੂਹੰਨਾ ਦੇ ਕੁਝ ਚੇਲੇ ਉਸੇ ਵੇਲੇ ਯਿਸੂ ਦੇ ਮਗਰ ਤੁਰ ਪਏ। ਉਨ੍ਹਾਂ ਵਿੱਚੋਂ ਇਕ ਨੇ ਕਿਹਾ: ‘ਅਸਾਂ ਮਸੀਹ ਨੂੰ ਲੱਭ ਲਿਆ ਹੈ!’​—ਯੂਹੰਨਾ 1:29, 36, 41.

ਸਿਰਫ਼ ਇਨਸਾਨਾਂ ਨੇ ਹੀ ਯਿਸੂ ਦੇ ਮਸੀਹ ਹੋਣ ਦੀ ਗਵਾਹੀ ਨਹੀਂ ਦਿੱਤੀ। ਜਦੋਂ ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ, ਉਦੋਂ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਉਸ ਉੱਤੇ ਪਾ ਕੇ ਉਸ ਨੂੰ ਮਸੀਹ ਵਜੋਂ ਚੁਣਿਆ ਅਤੇ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:16, 17) ਆਖ਼ਰ ਉਹ ਮਸੀਹ ਪ੍ਰਗਟ ਹੋ ਗਿਆ ਜਿਸ ਬਾਰੇ ਸਦੀਆਂ ਪਹਿਲਾਂ ਵਾਅਦਾ ਕੀਤਾ ਗਿਆ ਸੀ!

ਉਹ ਕਿਸ ਸਮੇਂ ਪ੍ਰਗਟ ਹੋਇਆ ਸੀ? ਸਾਲ 29 ਈ. ਵਿਚ ਜਦੋਂ ਦਾਨੀਏਲ ਦੀ ਭਵਿੱਖਬਾਣੀ ਅਨੁਸਾਰ 483 ਸਾਲ ਪੂਰੇ ਹੋ ਗਏ। ਜੀ ਹਾਂ, ਇਹ ਯਿਸੂ ਦੇ ਮਸੀਹ ਹੋਣ ਦਾ ਇਕ ਬਹੁਤ ਵੱਡਾ ਸਬੂਤ ਹੈ। ਆਓ ਦੇਖੀਏ ਕਿ ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਲੋਕਾਂ ਨੂੰ ਕੀ ਸਿਖਾਇਆ ਸੀ।

​—ਇਹ ਜਾਣਕਾਰੀ ਮੱਤੀ ਅਧਿਆਇ 1-3; ਮਰਕੁਸ ਅਧਿਆਇ 1; ਲੂਕਾ ਅਧਿਆਇ 2 ਅਤੇ ਯੂਹੰਨਾ ਅਧਿਆਇ 1 ਵਿੱਚੋਂ ਲਈ ਗਈ ਹੈ।

  • ਯਹੋਵਾਹ ਨੇ ਦੂਤਾਂ ਰਾਹੀਂ ਯਿਸੂ ਦੇ ਮਸੀਹ ਹੋਣ ਦੀ ਪਛਾਣ ਕਿਵੇਂ ਕਰਾਈ?

  • ਯਹੋਵਾਹ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਰਾਹੀਂ ਯਿਸੂ ਦੇ ਮਸੀਹ ਹੋਣ ਦੀ ਪਛਾਣ ਕਿਵੇਂ ਕਰਾਈ?

  • ਯਹੋਵਾਹ ਨੇ ਯਿਸੂ ਦੇ ਮਸੀਹ ਹੋਣ ਦੀ ਪਛਾਣ ਆਪ ਕਿਵੇਂ ਕਰਾਈ?

ਯਿਸੂ ਕਿਸ ਅਰਥ ਵਿਚ ਪਰਮੇਸ਼ੁਰ ਦਾ ਪੁੱਤਰ ਹੈ?

ਯਹੋਵਾਹ ਯਿਸੂ ਦਾ ਪਿਤਾ ਹੈ, ਪਰ ਉਹ ਇਸ ਅਰਥ ਵਿਚ ਨਹੀਂ ਜਿਸ ਅਰਥ ਵਿਚ ਇਨਸਾਨ ਪਿਤਾ ਬਣਦੇ ਹਨ। ਸਵਰਗ ਵਿਚ ਯਿਸੂ ਦਾ ਜਨਮ ਕਿਸੇ ਤੀਵੀਂ ਦੀ ਕੁੱਖੋਂ ਨਹੀਂ ਹੋਇਆ ਸੀ, ਉਸ ਨੂੰ ਪਰਮੇਸ਼ੁਰ ਨੇ ਆਪ ਆਪਣੇ ਹੱਥੀਂ ਸਿਰਜਿਆ ਸੀ। ਅਸਲ ਵਿਚ, ਯਹੋਵਾਹ ਨੇ ਸਾਰੀਆਂ ਚੀਜ਼ਾਂ ਬਣਾਉਣ ਤੋਂ ਪਹਿਲਾਂ ਯਿਸੂ ਨੂੰ ਸਿਰਜਿਆ ਸੀ। (ਕੁਲੁੱਸੀਆਂ 1:15-17) ਯਹੋਵਾਹ ਹੀ ਯਿਸੂ ਨੂੰ ਜ਼ਿੰਦਗੀ ਦੇਣ ਵਾਲਾ ਹੈ, ਇਸ ਲਈ ਉਹੀ ਉਸ ਦਾ ਪਿਤਾ ਹੈ। ਯਿਸੂ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਨੇ ਆਸਮਾਨ ਅਤੇ ਧਰਤੀ ਉਤਲੀਆਂ ਸਾਰੀਆਂ ਚੀਜ਼ਾਂ ਨੂੰ ਬਣਾਉਣ ਲਈ ਉਸ ਨੂੰ ਇਕ “ਰਾਜ ਮਿਸਤਰੀ” ਵਜੋਂ ਵਰਤਿਆ।​—ਕਹਾਉਤਾਂ 8:30.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ