ਗੀਤ 37
ਦਿਲੋਂ-ਜਾਨ ਨਾਲ ਯਹੋਵਾਹ ਦੀ ਸੇਵਾ ਕਰੋ
- 1. ਹੈਂ ਤੂੰ ਅੱਤ ਮਹਾਨ ਯਹੋਵਾਹ - ਸ਼ਰਧਾ ਨਾਲ ਸੇਵਾ ਕਰਾਂ ਤੇਰੀ - ਤੂੰ ਹੱਕਦਾਰ ਹੈਂ ਮੇਰੇ ਪਿਆਰ ਦਾ - ਲਾ ਦਿੱਤੀ ਨਾਂ ਤੇਰੇ ਜ਼ਿੰਦਗੀ - ਤੂੰ ਸਿਖਾਵੇਂ, ਮਨ ਲਾ ਸੁਣਾਂ ਮੈਂ - ਹੁਕਮ ਤੇਰਾ ਮੈਨੂੰ ਪਿਆਰਾ - (ਕੋਰਸ) - ਹੈ ਸਿਵਾ ਤੇਰੇ ਨਾ ਕੋਈ - ਦਿਲ-ਜਾਨ ਤੇਰੇ ਤੋਂ ਵਾਰ ਮੈਂ ਦੇਵਾਂ 
- 2. ਤੇਰੀ ਸ਼ਾਨ ਸਦਾ ਵਧਾਉਂਦੇ - ਅੰਬਰ, ਜ਼ਮੀਨ, ਗਾਵੇ ਕਾਇਨਾਤ - ਮੈਂ ਵੀ ਗੁਣਗਾਨ ਤੇਰਾ ਕਰਾਂ - ਸਾਰਾ ਜੱਗ ਜਾਣੇ ਪਾਕ ਤੇਰਾ ਨਾਮ - ਕਰਾਂ ਅਰਪਣ ਤੈਨੂੰ ਇਹ ਜੀਵਨ - ਤੇਰਾ ਨਾਂ ਬੁਲੰਦ ਯਹੋਵਾਹ - (ਕੋਰਸ) - ਹੈ ਸਿਵਾ ਤੇਰੇ ਨਾ ਕੋਈ - ਦਿਲ-ਜਾਨ ਤੇਰੇ ਤੋਂ ਵਾਰ ਮੈਂ ਦੇਵਾਂ 
(ਬਿਵ. 6:15; ਜ਼ਬੂ. 40:8; 113:1-3; ਉਪ. 5:4; ਯੂਹੰ. 4:34 ਵੀ ਦੇਖੋ।)