ਗੀਤ 38
ਉਹ ਤੁਹਾਨੂੰ ਤਕੜਾ ਕਰੇਗਾ
- 1. ਹਨੇਰਾ ਸੀ ਜੀਵਨ, ਨਾ ਮਿਲੀ ਰਾਹਗੁਜ਼ਰ - ਤੇਰਾ ਖ਼ੁਦਾ ਮੈਂ, ਤੂੰ ਸੀ ਬੇਖ਼ਬਰ - ਲੁਕੇ ਸੀ ਮੇਰੇ ਲਈ ਗਹਿਰਾਈਆਂ ਵਿਚ ਜਜ਼ਬਾਤ - ਬਾਣੀ ਦੀ ਲੋਅ ਅੰਦਰ ਰੁਸ਼ਨਾਈ ਮੈਂ - ਮਿਲੀ ਤੇਰੇ ਬੇਨਾਮ ਦਿਲ ਨੂੰ ਪਛਾਣ - ਹਵਾਲੇ ਕੀਤੀ ਤੂੰ ਮੈਨੂੰ ਜਿੰਦ-ਜਾਨ - (ਕੋਰਸ) - ਅਨਮੋਲ ਯਿਸੂ ਦਾ ਲਹੂ ਤੇਰੇ ਲਈ ਡੋਲ੍ਹਿਆ - ਤੈਨੂੰ ਅਪਣਾ ਲਿਆ, ਤੂੰ ਮੇਰਾ ਹੋ ਗਿਆ - ਬਲਬੂਤੇ ਤੂੰ ਹੀ ਮੇਰੇ ਹੋ ਜਾਵੇਂਗਾ ਸਫ਼ਲ - ਮੈਂ ਹਾਂ ਜੋ ਤੇਰੇ ਨਾਲ, ਮੈਂ ਡੋਲਣ ਨਾ ਦੇਵਾਂ 
- 2. ਕੀਤਾ ਨਹੀਂ ਸਰਫ਼ਾ ਆਪਣੇ ਇਕਲੌਤੇ ਦਾ - ਤੇਰੇ ਲਈ ਬੇਟਾ ਮੈਂ ਸੀ ਵਾਰਿਆ - ਕਮਦਿਲ ਬਣੀਂ ਨਾ ਤੂੰ, ਹਿੰਮਤ ਬੁਲੰਦ ਰੱਖੀਂ - ਭੁਲਾਵੀਂ ਨਾ ਮੈਨੂੰ, ਮੈਂ ਤੇਰੇ ਨਾਲ - ਬੁੱਕਲ ਦੀ ਛਾਂਵੇਂ ਮਿਲੇ ਮੇਰਾ ਪਿਆਰ - ਉਮਰਾਂ ਦੇ ਪੈਂਡੇ ਵਿਚ ਦੇਵਾਂਗਾ ਸਾਥ - (ਕੋਰਸ) - ਅਨਮੋਲ ਯਿਸੂ ਦਾ ਲਹੂ ਤੇਰੇ ਲਈ ਡੋਲ੍ਹਿਆ - ਤੈਨੂੰ ਅਪਣਾ ਲਿਆ, ਤੂੰ ਮੇਰਾ ਹੋ ਗਿਆ - ਬਲਬੂਤੇ ਤੂੰ ਹੀ ਮੇਰੇ ਹੋ ਜਾਵੇਂਗਾ ਸਫ਼ਲ - ਮੈਂ ਹਾਂ ਜੋ ਤੇਰੇ ਨਾਲ, ਮੈਂ ਡੋਲਣ ਨਾ ਦੇਵਾਂ 
(ਰੋਮੀ. 8:32; 14:8, 9; ਇਬ. 6:10; 1 ਪਤ. 2:9 ਵੀ ਦੇਖੋ।)