ਗੀਤ 126
ਖ਼ਬਰਦਾਰ ਰਹੋ, ਦਲੇਰ ਬਣੋ
- 1. ਖ਼ਬਰਦਾਰ ਰਹੋ ਹਮੇਸ਼ਾ - ਹਿੰਮਤ ਨਾਲ ਚੱਲਦੇ ਰਹੋ - ਫ਼ੌਜੀਓ ਯਿਸੂ ਮਸੀਹ ਦੇ - ਅੱਗੇ ਨੂੰ ਵਧਦੇ ਚੱਲੋ - ਡਰੋ ਨਾ ਪ੍ਰਭੂ ਸਾਥ ਦੇਵੇਗਾ - ਜਿੱਤ ਲਵਾਂਗੇ ਜੰਗ ਸਾਰੇ ਆਪਾਂ - (ਕੋਰਸ) - ਖ਼ਬਰਦਾਰ ਰਹੋ, ਦਲੇਰ ਬਣੋ - ਮਰਦੇ ਦਮ ਤਕ ਵਫ਼ਾਦਾਰ 
- 2. ਖ਼ਬਰਦਾਰ ਰਹੋ ਹਮੇਸ਼ਾ - ਸਮਝਦਾਰੀ ਨਾਲ ਚੱਲੋ - ਕਹਿਣੇਕਾਰ ਮਸੀਹ ਦੇ ਬਣੋ - ਉਸ ਦਾ ਹਰ ਫ਼ਰਮਾਨ ਮੰਨੋ - ਸਭਨਾਂ ਦੀ ਰਖਵਾਲੀ ਜੋ ਕਰਦੇ - ਉਨ੍ਹਾਂ ਦੇ ਰਹੋ ਅਧੀਨ ਤੁਸੀਂ - (ਕੋਰਸ) - ਖ਼ਬਰਦਾਰ ਰਹੋ, ਦਲੇਰ ਬਣੋ - ਮਰਦੇ ਦਮ ਤਕ ਵਫ਼ਾਦਾਰ 
- 3. ਖ਼ਬਰਦਾਰ ਰਹੋ ਹਮੇਸ਼ਾ - ਰਾਜੇ ਦਾ ਪੈਗਾਮ ਦੇਵੋ - ਧਮਕੀਆਂ ਭਾਵੇਂ ਦੇਣ ਵੈਰੀ - ਏਕਤਾ ਵਿਚ ਬੱਝੇ ਰਹੋ - ਆ ਰਿਹਾ ਹੈ ਦਿਨ ਯਹੋਵਾਹ ਦਾ - ਵਫ਼ਾਦਾਰੀ ਕਰਾਂਗੇ ਸਦਾ - (ਕੋਰਸ) - ਖ਼ਬਰਦਾਰ ਰਹੋ, ਦਲੇਰ ਬਣੋ - ਮਰਦੇ ਦਮ ਤਕ ਵਫ਼ਾਦਾਰ 
(ਮੱਤੀ 24:13; ਇਬ. 13:7, 17; 1 ਪਤ. 5:8 ਵੀ ਦੇਖੋ।)