ਗੀਤ 150
ਯਹੋਵਾਹ ਵਿਚ ਪਨਾਹ ਲਓ
- 1. ਯਹੋਵਾਹ ਦਾ ਹੁਕਮ - ਵਕਤ ਹਾਕਮਾਂ ਦਾ ਹੈ ਖ਼ਤਮ - ਮਸੀਹ ਖ਼ਿਲਾਫ਼ ਰਾਜੇ ਖੜ੍ਹੇ - ਤੋੜੇਗਾ ਸਭ ਦਾ ਗੁਮਾਨ - ਦੁਨੀਆਂ ਦੀ ਸ਼ਾਮ ਢਲ਼ੀ - ਸਵੇਰ ਹੈ ਨਵੀਂ ਚੜ੍ਹੀ - ਯਿਸੂ ਕਰੇ ਵੈਰੀਆਂ ਨੂੰ ਖ਼ਾਕ - ਲਾਵੇ ਨਾ ਦੇਰੀ ਜ਼ਰਾ - (ਕੋਰਸ) - ਹਾਂ, ਲਓ ਪਨਾਹ ਯਹੋਵਾਹ ਦੀ - ਹਿਫਾਜ਼ਤ ਉਹ ਕਰੇ ਤੇਰੀ - ਉਹੀ ਸ਼ਹਿਨਸ਼ਾਹ - ਤੂੰ ਨਿਭਾਈਂ ਸਾਥ - ਨੇਕੀ ਦੇ ਰਾਹ ਸਦਾ ਰਹੀਂ - ਫਿਰ ਦੇਖ ਕਿਵੇਂ ਬਚਾਵੇਗਾ - ਜ਼ੋਰਾਵਰ ਬਾਂਹ ਨਾਲ 
- 2. ਫ਼ੈਸਲੇ ਦੀ ਹੈ ਘੜੀ - ਲੋਕਾਂ ਨੇ ਖ਼ਬਰ ਸੁਣੀ - ਕਬੂਲ ਕਰਨ ਜਾਂ ਮੂੰਹ ਮੋੜਨ - ਦਿੰਦਾ ਹੈ ਮੌਕਾ ਮਸੀਹ - ਵਫ਼ਾ ਦਾ ਇਮਤਿਹਾਨ - ਬਣਾਂਗੇ ਦਲੇਰ ਅਸਾਂ - ਰਹਿਮ-ਓ-ਕਰਮ ਹੈ ਯਹੋਵਾਹ ਦਾ - ਸੁਣੇ ਉਹ ਸਾਡੀ ਪੁਕਾਰ - (ਕੋਰਸ) - ਹਾਂ, ਲਓ ਪਨਾਹ ਯਹੋਵਾਹ ਦੀ - ਹਿਫਾਜ਼ਤ ਉਹ ਕਰੇ ਤੇਰੀ - ਉਹੀ ਸ਼ਹਿਨਸ਼ਾਹ - ਤੂੰ ਨਿਭਾਈਂ ਸਾਥ - ਨੇਕੀ ਦੇ ਰਾਹ ਸਦਾ ਰਹੀਂ - ਫਿਰ ਦੇਖ ਕਿਵੇਂ ਬਚਾਵੇਗਾ - ਜ਼ੋਰਾਵਰ ਬਾਂਹ ਨਾਲ 
(1 ਸਮੂ. 2:9; ਜ਼ਬੂ. 2:2, 3, 9; ਕਹਾ. 2:8; ਮੱਤੀ 6:33 ਵੀ ਦੇਖੋ।)