ਗੀਤ 142
ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ
- 1. ਦਰ-ਦਰ ਇਨਸਾਨ ਫਿਰਦਾ ਆਇਆ ਸਦੀਆਂ ਤੋਂ - ਹੈ ਪਰੇਸ਼ਾਨ, ਦਿਸੇ ਨਾ ਹੀ ਕੋਈ ਰਾਹ - ਕੋਸ਼ਿਸ਼ ਬੇਕਾਰ, ਮਿਲੇ ਨਾ ਕੁਝ ਹਵਾ ʼਚੋਂ - ਜਾਨ ਜਕੜੀ, ਪਿਆ ਮੌਤ ਦਾ ਜਾਲ਼ - (ਕੋਰਸ) - ਗੂੰਜੇ ਆਵਾਜ਼ ਰੱਬ ਦਾ ਰਾਜ ਆ ਗਿਆ - ਹਨੇਰਾ ਸੀ, ਚਾਨਣ ਮਸੀਹ ਲੈ ਆਇਆ - ਤੋੜੇਗਾ ਉਹ ਦੁੱਖਾਂ ਦੀ ਹਰ ਜ਼ੰਜੀਰ - ਚਟਾਨ ਦੀ ਤਰ੍ਹਾਂ ਪੱਕੀ ਸਾਡੀ ਉਮੀਦ 
- 2. ਰਾਜ ਦਾ ਐਲਾਨ “ਆ ਗਿਆ ਨੇੜੇ ਉਹ ਵੇਲਾ” - ਫਿਰ ਪੁੱਛੇ ਨਾ ਕੋਈ, “ਕਿੰਨੀ ਹੋਰ ਉਡੀਕ?” - ਹਰ ਗਮ ਮਿਟੇ, ਨਵਾਂ ਆਵੇ ਸਵੇਰਾ - ਗਾਵੇ ਹਰ ਦਿਲ ਗੀਤ ਯਹੋਵਾਹ ਦਾ - (ਕੋਰਸ) - ਗੂੰਜੇ ਆਵਾਜ਼ ਰੱਬ ਦਾ ਰਾਜ ਆ ਗਿਆ - ਹਨੇਰਾ ਸੀ, ਚਾਨਣ ਮਸੀਹ ਲੈ ਆਇਆ - ਤੋੜੇਗਾ ਉਹ ਦੁੱਖਾਂ ਦੀ ਹਰ ਜ਼ੰਜੀਰ - ਚਟਾਨ ਦੀ ਤਰ੍ਹਾਂ ਪੱਕੀ ਸਾਡੀ ਉਮੀਦ 
(ਜ਼ਬੂ. 27:14; ਉਪ. 1:14; ਯੋਏ. 2:1; ਹੱਬ. 1:2, 3; ਰੋਮੀ. 8:22 ਵੀ ਦੇਖੋ।)