ਗੀਤ 94
ਪਰਮੇਸ਼ੁਰ ਦੀ ਬਾਣੀ ਲਈ ਅਹਿਸਾਨਮੰਦ
- 1. ਦਾਤ ਹੈ ਤੇਰੀ ਬਾਣੀ, ਯਹੋਵਾਹ ਪਿਤਾ - ਸੋਨੇ ਤੋਂ ਵੀ ਕੀਮਤੀ ਇਹ ਤੋਹਫ਼ਾ ਦਿੱਤਾ - ਆਕਾਸ਼ਾਂ ਤੋਂ ਹੈ ਫੈਲੀ, - ਸੱਚਾਈ ਦੀ ਜੋਤੀ - ਮਨਾਂ ਤੋਂ ਹਨੇਰੇ ਦੀ ਚਾਦਰ ਹਟੀ 
- 2. ਬਚਨ ਤੇਰਾ ਜੀਉਂਦਾ, ਦੋ ਧਾਰੀ ਤਲਵਾਰ - ਦਿਲ ਦੇ ਧੁਰ ਖ਼ਿਆਲਾਂ ਨੂੰ ਲੈਂਦਾ ਪਛਾਣ - ਹਰ ਫ਼ੈਸਲਾ ਸਹੀ ਤੇਰਾ, - ਅਸੂਲ ਤੇਰੇ ਖਰੇ - ਫ਼ਰਮਾਨਾਂ ਤੋਂ ਬੇਮੁਖ ਨਾ ਹੋਣਾ ਕਦੇ 
- 3. ਲਿਖੇ ਨਬੀਆਂ ਨੇ ਦਿਲਾਂ ਦੇ ਜਜ਼ਬਾਤ - ਖ਼ੁਸ਼ੀ ਤੇ ਗਮੀ ਦੇ ਪਲ ਕੀਤੇ ਬਿਆਨ - ਯਹੋਵਾਹ ਮਦਦ ਕਰ ਤੂੰ, - ਵਧੇ ਸਾਡਾ ਵਿਸ਼ਵਾਸ - ਬਾਣੀ ਤੇਰੀ ਤੋਹਫ਼ਾ, ਅਹਿਸਾਨ ਮੰਨਦੇ ਹਾਂ 
(ਜ਼ਬੂ. 19:9; 119:16, 162; 2 ਤਿਮੋ. 3:16; ਯਾਕੂ. 5:17; 2 ਪਤ. 1:21 ਵੀ ਦੇਖੋ।)