ਗੀਤ 45
ਮੇਰੇ ਮਨ ਦੇ ਖ਼ਿਆਲ
- 1. ਯਹੋਵਾਹ, ਤੂੰ ਮੇਰਾ ਹਮਰਾਜ਼ - ਤੈਨੂੰ ਹਰ ਪਲ ਮੈਂ ਯਾਦ ਕਰਾਂ - ਦੇਵਾਂ ਤੇਰੇ ਦਿਲ ਨੂੰ ਖ਼ੁਸ਼ੀ - ਤੇਰੇ ਨੈਣਾਂ ਦਾ ਨੂਰ ਬਣਾਂ - ਰਾਤੀਂ ਆਵੇ ਨਾ ਮੈਨੂੰ ਨੀਂਦ - ਸੋਚਾਂ ਦੀ ਕੈਦ ਕਰੇ ਬੇਚੈਨ - ਲਾਵਾਂ ਮੈਂ ਤੇਰੇ ʼਤੇ ਧਿਆਨ - ਯਹੋਵਾਹ ਦਿਲ ਨੂੰ ਦੇਵੇ ਚੈਨ 
- 2. ਉੱਚੇ-ਸੁੱਚੇ ਤੇਰੇ ਅਲਫ਼ਾਜ਼ - ਕਿੰਨੇ ਸੋਹਣੇ ਤੇਰੇ ਵਿਚਾਰ - ਪਾਣੀ ਨਦੀ ਦਾ ਜਿਵੇਂ ਸ਼ਾਂਤ - ਦੇਵਣ ਸਕੂਨ, ਮਿਲੇ ਆਰਾਮ - ਤੇਰੀ ਬੁੱਧ ਦੀ ਨਾ ਕੋਈ ਥਾਹ - ਹੋਵੇ ਲਫ਼ਜ਼ਾਂ ਵਿਚ ਨਾ ਬਿਆਨ - ਤੇਰੀ ਬਾਣੀ ਦਿਲ ਦੇ ਨੇੜੇ - ਸਦਾ ਲਾਵਾਂ ਇਸ ʼਤੇ ਨਿਗਾਹ 
(ਜ਼ਬੂ. 49:3; 63:6; 139:17, 23; ਫ਼ਿਲਿ. 4:7, 8; 1 ਤਿਮੋ. 4:15 ਵੀ ਦੇਖੋ।)