ਗੀਤ 117
ਭਲਾਈ ਦਾ ਗੁਣ
- 1. ਹੈ ਦਰਿਆ-ਦਿਲ ਤੂੰ ਯਹੋਵਾਹ - ਤੂੰ ਹੀ ਪਾਕ, ਹੈ ਅੱਤ ਮਹਾਨ - ਨਾ ਸੀ ਕਾਬਲ, ਗਲ਼ੇ ਲਾਇਆ - ਕੀਤਾ ਸਾਨੂੰ ਪਿਆਰ ਅਥਾਹ - ਮਾਂ ਦੀ ਮਮਤਾ ਤੋਂ ਵੀ ਵੱਧ ਕੇ - ਬੁੱਕਲ ਤੇਰੀ ਠੰਢੀ ਛਾਂ - ਤੇਰੀ ਸੇਵਾ ਕਰਦੇ ਰਹਿਣਾ - ਮਹਿਮਾ ਦਾ ਤੂੰ ਹੀ ਹੱਕਦਾਰ 
- 2. ਤੇਰੀ ਰੀਸ ਕਰ ਕੇ ਚਰਵਾਹੇ - ਤੇਰਾ ਪਿਆਰ ਜ਼ਾਹਰ ਕਰਦੇ - ਨੇਕੀ, ਦਇਆ ਦੀ ਰਾਹ ਚੱਲ ਕੇ - ਹਾਂ, ਲੋਅ ਬਾਣੀ ਦੀ ਕਰਦੇ - ਵਾਹ! ਕਮਾਲ ਹੈ ਤੇਰਾ ਹਰ ਬੋਲ - ਜ਼ਿੰਦਗੀ ਨੂੰ ਸ਼ਿੰਗਾਰੇ - ਸ਼ਕਤੀ ਦੇ ਤੂੰ, ਹਰ ਇਕ ਕੰਮ ʼਤੇ - ਨਜ਼ਰ-ਏ-ਕਰਮ ਹੋਵੇ 
- 3. ਭਾਈਚਾਰਾ ਇਕ-ਦੂਜੇ ਦਾ - ਮੁਸ਼ਕਲਾਂ ʼਚ ਦਿੰਦਾ ਸਾਥ - ਹਾਂ, ਭਲਾਈ ਦੇ ਕੰਮਾਂ ਲਈ - ਅਸੀਂ ਮੰਨਦੇ ਹਾਂ ਅਹਿਸਾਨ - ਆਪਣੇ ਸੋਹਣੇ ਪਰਿਵਾਰ ਨੂੰ - ਬਰਕਤ ਦਿੰਦਾ ਤੂੰ ਰਹੀਂ - ਤੇਰੀ ਸ਼ਕਤੀ ਨਾਲ ਸਦਾ ਹੀ - ਵਧੇ ਪਿਆਰ, ਏਕਤਾ, ਸ਼ਾਂਤੀ 
(ਜ਼ਬੂ. 103:10; ਮਰ. 10:18; ਗਲਾ. 5:22; ਅਫ਼. 5:9 ਵੀ ਦੇਖੋ।)