-
‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’ਪਹਿਰਾਬੁਰਜ—2013 | ਜਨਵਰੀ 1
-
-
ਜੇ ਹਾਂ, ਤਾਂ ਉਹ ਗ਼ਲਤ ਸੋਚ ਰਹੀ ਸੀ। ਹੋਰ ਤਾਂ ਹੋਰ ਜੇ ਉਸ ਨੇ ਤੇ ਆਦਮ ਨੇ ਇਹੋ ਜਿਹੀਆਂ ਗੱਲਾਂ ਕਾਇਨ ਦੇ ਮਨ ਵਿਚ ਭਰੀਆਂ ਸਨ, ਤਾਂ ਉਨ੍ਹਾਂ ਨੇ ਉਸ ਨੂੰ ਹੋਰ ਘਮੰਡੀ ਬਣਾ ਕੇ ਚੰਗਾ ਨਹੀਂ ਕੀਤਾ। ਕੁਝ ਸਮੇਂ ਬਾਅਦ ਹੱਵਾਹ ਨੇ ਦੂਜਾ ਪੁੱਤਰ ਪੈਦਾ ਕੀਤਾ, ਪਰ ਉਸ ਬਾਰੇ ਸਾਨੂੰ ਉੱਚੀਆਂ-ਉੱਚੀਆਂ ਗੱਲਾਂ ਪੜ੍ਹਨ ਨੂੰ ਨਹੀਂ ਮਿਲਦੀਆਂ। ਉਨ੍ਹਾਂ ਨੇ ਉਸ ਦਾ ਨਾਂ ਹਾਬਲ ਰੱਖਿਆ ਜਿਸ ਦਾ ਮਤਲਬ ਹੋ ਸਕਦਾ ਹੈ “ਸਾਹ” ਜਾਂ “ਵਿਅਰਥ।” (ਉਤਪਤ 4:2) ਕੀ ਇਹ ਨਾਂ ਰੱਖਣ ਤੋਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਹਾਬਲ ਤੋਂ ਕਾਇਨ ਨਾਲੋਂ ਘੱਟ ਉਮੀਦਾਂ ਲਾਈਆਂ? ਅਸੀਂ ਪੱਕਾ ਨਹੀਂ ਕਹਿ ਸਕਦੇ।
-
-
‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’ਪਹਿਰਾਬੁਰਜ—2013 | ਜਨਵਰੀ 1
-
-
ਜਿਉਂ-ਜਿਉਂ ਇਹ ਮੁੰਡੇ ਵੱਡੇ ਹੁੰਦੇ ਗਏ, ਆਦਮ ਨੇ ਪਰਿਵਾਰ ਦੇ ਗੁਜ਼ਾਰੇ ਲਈ ਉਨ੍ਹਾਂ ਨੂੰ ਕੰਮ ਕਰਨਾ ਸਿਖਾਇਆ ਹੋਵੇਗਾ। ਕਾਇਨ ਖੇਤੀਬਾੜੀ ਕਰਨ ਲੱਗ ਪਿਆ ਅਤੇ ਹਾਬਲ ਚਰਵਾਹੇ ਦਾ ਕੰਮ ਕਰਨ ਲੱਗ ਪਿਆ।
-
-
‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’ਪਹਿਰਾਬੁਰਜ—2013 | ਜਨਵਰੀ 1
-
-
ਹਾਬਲ ਨੇ ਯਹੋਵਾਹ ਪਰਮੇਸ਼ੁਰ ਬਾਰੇ ਸੋਚ-ਵਿਚਾਰ ਕਰਨ ਲਈ ਜ਼ਰੂਰ ਸਮਾਂ ਕੱਢਿਆ ਹੋਣਾ। ਜ਼ਰਾ ਆਪਣੇ ਮਨ ਦੀਆਂ ਅੱਖਾਂ ਨਾਲ ਉਸ ਨੂੰ ਆਪਣੀਆਂ ਭੇਡਾਂ ਚਾਰਦੇ ਦੇਖੋ। ਚਰਵਾਹੇ ਨੂੰ ਬਹੁਤ ਤੁਰਨਾ ਪੈਂਦਾ ਸੀ। ਉਹ ਆਪਣੀਆਂ ਨਾਜ਼ੁਕ ਭੇਡਾਂ ਨੂੰ ਪਹਾੜੀਆਂ ਉੱਤੇ, ਵਾਦੀਆਂ ਵਿੱਚੋਂ ਦੀ ਅਤੇ ਨਦੀਆਂ ਤੋਂ ਪਾਰ ਲੈ ਕੇ ਜਾਂਦਾ ਸੀ ਤਾਂਕਿ ਉਨ੍ਹਾਂ ਨੂੰ ਹਰਾ-ਹਰਾ ਘਾਹ ਮਿਲੇ, ਚੰਗੇ ਪਾਣੀ ਦੇ ਟੋਏ ਅਤੇ ਛਾਂ ਮਿਲੇ ਜਿੱਥੇ ਉਹ ਆਰਾਮ ਕਰ ਸਕਦੀਆਂ ਸਨ। ਲੱਗਦਾ ਹੈ ਕਿ ਪਰਮੇਸ਼ੁਰ ਦੇ ਬਣਾਏ ਸਾਰੇ ਜਾਨਵਰਾਂ ਵਿੱਚੋਂ ਭੇਡ ਸਭ ਤੋਂ ਜ਼ਿਆਦਾ ਲਾਚਾਰ ਹੈ ਜਿਸ ਨੂੰ ਮਾਨੋ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਉਸ ਨੂੰ ਅਗਵਾਈ ਅਤੇ ਰਾਖੀ ਲਈ ਆਦਮੀ ਦੀ ਲੋੜ ਹੈ। ਕੀ ਹਾਬਲ ਨੂੰ ਵੀ ਲੱਗਾ ਸੀ ਕਿ ਉਸ ਨੂੰ ਕਿਸੇ ਅਜਿਹੇ ਸ਼ਖ਼ਸ ਦੀ ਅਗਵਾਈ, ਰਾਖੀ ਅਤੇ ਦੇਖ-ਭਾਲ ਦੀ ਲੋੜ ਹੈ ਜੋ ਇਨਸਾਨ ਨਾਲੋਂ ਜ਼ਿਆਦਾ ਬੁੱਧੀਮਾਨ ਤੇ ਸ਼ਕਤੀਸ਼ਾਲੀ ਹੈ? ਬਿਨਾਂ ਸ਼ੱਕ ਉਸ ਨੇ ਇਹ ਗੱਲਾਂ ਪ੍ਰਾਰਥਨਾਵਾਂ ਵਿਚ ਕਹੀਆਂ ਹੋਣਗੀਆਂ ਜਿਸ ਦੇ ਨਤੀਜੇ ਵਜੋਂ ਉਸ ਦੀ ਨਿਹਚਾ ਵਧਦੀ ਗਈ।
ਸ੍ਰਿਸ਼ਟੀ ਦੇਖ ਕੇ ਹਾਬਲ ਨੇ ਆਪਣੇ ਸਿਰਜਣਹਾਰ ʼਤੇ ਨਿਹਚਾ ਕੀਤੀ
-