ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲਾਸ਼ ਵਿਚ ਸੁਗੰਧੀਆਂ ਭਰਨਾ—ਇਸ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੈ?
    ਪਹਿਰਾਬੁਰਜ—2002 | ਮਾਰਚ 15
    • ਲਾਸ਼ ਵਿਚ ਸੁਗੰਧੀਆਂ ਭਰਨਾ—ਇਸ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੈ?

      ਵਫ਼ਾਦਾਰ ਕੁਲ-ਪਿਤਾ ਯਾਕੂਬ ਨੇ ਮਰਦੇ ਦਮ ਆਪਣੀ ਆਖ਼ਰੀ ਖ਼ਾਹਸ਼ ਪ੍ਰਗਟ ਕੀਤੀ: “ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫਾ ਵਿੱਚ ਜਿਹੜੀ ਅਫਰੋਨ ਹਿੱਤੀ ਦੀ ਪੈਲੀ ਵਿੱਚ ਹੈ ਦੱਬਿਓ। ਅਰਥਾਤ ਉਸ ਗੁਫਾ ਵਿੱਚ ਜਿਹੜੀ ਮਕਫੀਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ ਵਿੱਚ ਹੈ।”—ਉਤਪਤ 49:29-31.

      ਯੂਸੁਫ਼ ਨੇ ਮਿਸਰੀ ਲੋਕਾਂ ਦੇ ਇਕ ਆਮ ਰਿਵਾਜ ਦਾ ਫ਼ਾਇਦਾ ਉਠਾ ਕੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ ਸੀ। ਉਸ ਨੇ “ਆਪਣੇ ਟਹਿਲੂਆਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ ਭਈ ਓਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ।” ਉਤਪਤ ਦੇ 50ਵੇਂ ਅਧਿਆਇ ਦੇ ਅਨੁਸਾਰ ਵੈਦਾਂ ਨੇ ਰਿਵਾਜ ਮੁਤਾਬਕ ਲਾਸ਼ ਤਿਆਰ ਕਰਨ ਲਈ 40 ਦਿਨ ਲਾਏ। ਯਾਕੂਬ ਵਿਚ ਸੁਗੰਧੀਆਂ ਭਰਨ ਦੇ ਕਾਰਨ ਉਸ ਦੇ ਪਰਿਵਾਰ ਦੇ ਜੀਅ ਅਤੇ ਮਿਸਰੀ ਉੱਚ-ਅਧਿਕਾਰੀਆਂ ਦੀ ਵੱਡੀ ਟੋਲੀ 250 ਮੀਲ ਦੀ ਦੂਰੀ ਤਕ ਯਾਕੂਬ ਦੀ ਲਾਸ਼ ਨੂੰ ਦਫ਼ਨਾਉਣ ਲਈ ਹੌਲੀ-ਹੌਲੀ ਹਬਰੋਨ ਜਾ ਸਕੀ।—ਉਤਪਤ 50:1-14.

      ਕੀ ਇਹ ਹੋ ਸਕਦਾ ਹੈ ਕਿ ਯਾਕੂਬ ਦੀ ਸੁਗੰਧਿਤ ਲਾਸ਼ ਇਕ ਦਿਨ ਲੱਭੀ ਜਾਵੇਗੀ? ਇਸ ਤਰ੍ਹਾਂ ਹੋਣਾ ਸੰਭਵ ਨਹੀਂ ਲੱਗਦਾ। ਇਸਰਾਏਲ ਇਕ ਸਿੰਜਿਆ ਹੋਇਆ ਇਲਾਕਾ ਸੀ, ਜਿਸ ਕਰਕੇ ਉੱਥੇ ਬਹੁਤ ਹੀ ਥੋੜ੍ਹੀਆਂ ਪੁਰਾਣੀਆਂ ਚੀਜ਼ਾਂ ਲੱਭਦੀਆਂ ਹਨ। (ਕੂਚ 3:8) ਪ੍ਰਾਚੀਨ ਧਾਤ ਅਤੇ ਪੱਥਰ ਦੀਆਂ ਕਈ ਚੀਜ਼ਾਂ ਲੱਭਦੀਆਂ ਹਨ, ਪਰ ਸਿਲ੍ਹ ਅਤੇ ਸਮੇਂ ਕਰਕੇ ਕੱਪੜਾ, ਚਮੜਾ, ਅਤੇ ਉਹ ਲਾਸ਼ਾਂ ਜਿਨ੍ਹਾਂ ਵਿਚ ਸੁਗੰਧੀਆਂ ਭਰੀਆਂ ਹੋਇਆਂ ਸਨ ਨਹੀਂ ਬਚੀਆਂ।

  • ਲਾਸ਼ ਵਿਚ ਸੁਗੰਧੀਆਂ ਭਰਨਾ—ਇਸ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੈ?
    ਪਹਿਰਾਬੁਰਜ—2002 | ਮਾਰਚ 15
    • ਧਿਆਨ ਦਿਓ ਕਿ ਯਾਕੂਬ ਵਿਚ ਸੁਗੰਧੀਆਂ ਭਰਨ ਵਾਲੇ ਵੈਦਾਂ ਦੇ ਧਾਰਮਿਕ ਵਿਸ਼ਵਾਸ ਉਸ ਦੇ ਆਪਣੇ ਵਿਸ਼ਵਾਸਾਂ ਤੋਂ ਬਹੁਤ ਵੱਖਰੇ ਸਨ। ਉਨ੍ਹੀਂ ਦਿਨੀਂ ਮਿਸਰ ਵਿਚ ਲਾਸ਼ਾਂ ਵਿਚ ਸੁਗੰਧੀਆਂ ਭਰਨ ਦੇ ਸਮੇਂ ਸੰਭਵ ਹੈ ਕਿ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਸਨ ਅਤੇ ਅਨੇਕ ਰਸਮ ਵੀ ਪੂਰੇ ਕੀਤੇ ਜਾਂਦੇ ਸਨ। ਪਰ ਯਾਕੂਬ ਅਤੇ ਯੂਸੁਫ਼ ਸੱਚੇ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਰੱਖਦੇ ਸਨ। (ਇਬਰਾਨੀਆਂ 11:21, 22) ਇਸ ਲਈ ਇਹ ਅਸੰਭਵ ਹੈ ਕਿ ਜਦੋਂ ਯੂਸੁਫ਼ ਨੇ ਆਪਣੇ ਪਿਤਾ ਦੀ ਲਾਸ਼ ਵੈਦੀਆਂ ਦੇ ਹੱਥੀਂ ਦਿੱਤੀ ਸੀ, ਤਾਂ ਉਸ ਨੇ ਇਹ ਚਾਹਿਆ ਹੋਵੇਗਾ ਕਿ ਸੁਗੰਧੀਆਂ ਭਰਨ ਦੇ ਨਾਲ-ਨਾਲ ਇਹ ਸਭ ਕੁਝ ਵੀ ਕੀਤਾ ਜਾਂਦਾ। ਭਾਵੇਂ ਕਿ ਯਹੋਵਾਹ ਨੇ ਇਹ ਹੁਕਮ ਨਹੀਂ ਦਿੱਤਾ ਸੀ ਕਿ ਯਾਕੂਬ ਦੀ ਲਾਸ਼ ਵਿਚ ਸੁਗੰਧੀਆਂ ਭਰੀਆਂ ਜਾਣ, ਫਿਰ ਵੀ ਬਾਈਬਲ ਵਿਚ ਇਹ ਮਨ੍ਹਾ ਵੀ ਨਹੀਂ ਕੀਤਾ ਗਿਆ। ਯਾਕੂਬ ਦੀ ਲਾਸ਼ ਵਿਚ ਸੁਗੰਧੀਆਂ ਭਰਨੀਆਂ ਇਸਰਾਏਲ ਦੀ ਕੌਮ ਜਾਂ ਮਸੀਹੀ ਕਲੀਸਿਯਾ ਲਈ ਇਕ ਮਿਸਾਲ ਨਹੀਂ ਸੀ। ਦਰਅਸਲ ਬਾਈਬਲ ਵਿਚ ਇਸ ਵਿਸ਼ੇ ਉੱਤੇ ਕੋਈ ਖ਼ਾਸ ਹਿਦਾਇਤਾਂ ਨਹੀਂ ਦਿੱਤੀਆਂ ਗਈਆਂ। ਮਿਸਰ ਵਿਚ ਯੂਸੁਫ਼ ਦੀ ਲਾਸ਼ ਵਿਚ ਵੀ ਸੁਗੰਧੀਆਂ ਭਰੀਆਂ ਗਈਆਂ ਸਨ ਪਰ ਇਸ ਤੋਂ ਬਾਅਦ ਇਸ ਰਿਵਾਜ ਬਾਰੇ ਹੋਰ ਕੋਈ ਜ਼ਿਕਰ ਨਹੀਂ ਕੀਤਾ ਗਿਆ।—ਉਤਪਤ 50:26.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ