-
ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾਪਹਿਰਾਬੁਰਜ—2014 | ਸਤੰਬਰ 15
-
-
3, 4. (ੳ) ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਕੀ ਹੁਕਮ ਦਿੱਤਾ ਸੀ? (ਅ) ਉਹ ਹੁਕਮ ਮੰਨਣਾ ਕਿੰਨਾ ਕੁ ਜ਼ਰੂਰੀ ਸੀ?
3 ਭਾਵੇਂ ਆਦਮ ਤੇ ਹੱਵਾਹ ਕੋਲ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਸੀ, ਪਰ ਉਹ ਅਮਰ ਨਹੀਂ ਸਨ। ਜੀਉਂਦੇ ਰਹਿਣ ਲਈ ਉਨ੍ਹਾਂ ਨੂੰ ਸਾਹ ਲੈਣ, ਖਾਣ-ਪੀਣ ਤੇ ਸੌਣ ਦੀ ਲੋੜ ਸੀ। ਉਨ੍ਹਾਂ ਲਈ ਸਭ ਤੋਂ ਜ਼ਰੂਰੀ ਸੀ ਕਿ ਉਹ ਆਪਣੇ ਜੀਵਨਦਾਤੇ ਨਾਲ ਰਿਸ਼ਤਾ ਬਣਾ ਕੇ ਰੱਖਣ। (ਬਿਵ. 8:3) ਪਰਮੇਸ਼ੁਰ ਦੀ ਸੇਧ ਵਿਚ ਚੱਲ ਕੇ ਹੀ ਉਹ ਹਮੇਸ਼ਾ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਸਨ। ਹੱਵਾਹ ਨੂੰ ਬਣਾਉਣ ਤੋਂ ਪਹਿਲਾਂ ਹੀ ਯਹੋਵਾਹ ਨੇ ਆਦਮ ਨੂੰ ਇਹ ਗੱਲ ਸਾਫ਼-ਸਾਫ਼ ਦੱਸ ਦਿੱਤੀ ਸੀ। ਕਿਵੇਂ? ਬਾਈਬਲ ਵਿਚ ਦੱਸਿਆ ਗਿਆ ਹੈ: “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।”—ਉਤ. 2:16, 17.
4 ‘ਭਲੇ ਬੁਰੇ ਦੀ ਸਿਆਣ ਦਾ ਬਿਰਛ’ ਇਸ ਗੱਲ ਦੀ ਨਿਸ਼ਾਨੀ ਸੀ ਕਿ ਪਰਮੇਸ਼ੁਰ ਨੂੰ ਹੀ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਭਲਾ ਕੀ ਹੈ ਤੇ ਬੁਰਾ ਕੀ ਹੈ। ਇਹ ਸੱਚ ਹੈ ਕਿ ਆਦਮ ਨੂੰ ਭਲੇ-ਬੁਰੇ ਦੀ ਸਮਝ ਸੀ ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਸੀ ਅਤੇ ਉਸ ਨੂੰ ਜ਼ਮੀਰ ਦਿੱਤੀ ਗਈ ਸੀ। ਪਰ ਉਸ ਦਰਖ਼ਤ ਨੇ ਆਦਮ ਤੇ ਹੱਵਾਹ ਨੂੰ ਯਾਦ ਕਰਾਉਣਾ ਸੀ ਕਿ ਉਨ੍ਹਾਂ ਨੂੰ ਹਮੇਸ਼ਾ ਯਹੋਵਾਹ ਦੀ ਸੇਧ ਦੀ ਲੋੜ ਪਵੇਗੀ। ਉਸ ਦਰਖ਼ਤ ਦਾ ਫਲ ਖਾਣ ਦਾ ਮਤਲਬ ਸੀ ਕਿ ਉਹ ਯਹੋਵਾਹ ਤੋਂ ਆਜ਼ਾਦੀ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਹੋਣ ਵਾਲੀ ਔਲਾਦ ਨੂੰ ਬੁਰੇ ਅੰਜਾਮ ਭੁਗਤਣੇ ਪੈਣੇ ਸਨ। ਯਹੋਵਾਹ ਨੇ ਇਸ ਹੁਕਮ ਦੇ ਨਾਲ-ਨਾਲ ਸਜ਼ਾ ਵੀ ਦੱਸ ਦਿੱਤੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਗੱਲ ਕਿੰਨੀ ਗੰਭੀਰ ਸੀ।
-
-
ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾਪਹਿਰਾਬੁਰਜ—2014 | ਸਤੰਬਰ 15
-
-
7 ਪਰਮੇਸ਼ੁਰ ਨੇ ਆਦਮ ਨੂੰ ਕਿਹਾ ਸੀ: “ਜਿਸ ਦਿਨ ਤੂੰ ਉਸ [ਭਲੇ ਬੁਰੇ ਦੀ ਸਿਆਣ ਦੇ ਬਿਰਛ] ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” ਆਦਮ ਨੇ ਸ਼ਾਇਦ ਸੋਚਿਆ ਹੋਣਾ ਕਿ ਯਹੋਵਾਹ 24 ਘੰਟਿਆਂ ਵਾਲੇ “ਦਿਨ” ਦੀ ਗੱਲ ਕਰ ਰਿਹਾ ਸੀ। ਯਹੋਵਾਹ ਦੇ ਹੁਕਮ ਦੀ ਉਲੰਘਣਾ ਕਰਨ ਤੋਂ ਬਾਅਦ ਉਸ ਨੇ ਸੋਚਿਆ ਹੋਣਾ ਕਿ ਉਹ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਮਰ ਜਾਵੇਗਾ। “ਠੰਡੇ ਵੇਲੇ” ਯਹੋਵਾਹ ਨੇ ਆਦਮ ਤੇ ਹੱਵਾਹ ਨਾਲ ਗੱਲ ਕੀਤੀ। (ਉਤ. 3:8) ਧਰਮੀ ਨਿਆਂਕਾਰ ਹੋਣ ਦੇ ਨਾਤੇ ਉਸ ਨੇ ਪਹਿਲਾਂ ਉਨ੍ਹਾਂ ਦੀ ਗੱਲ ਸੁਣੀ। (ਉਤ. 3:9-13) ਫਿਰ ਉਸ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ। (ਉਤ. 3:14-19) ਜੇ ਉਹ ਉਸੇ ਵੇਲੇ ਉਨ੍ਹਾਂ ਨੂੰ ਮਾਰ ਦਿੰਦਾ, ਤਾਂ ਧਰਤੀ ਨੂੰ ਭਰਨ ਦਾ ਉਸ ਦਾ ਮਕਸਦ ਅਧੂਰਾ ਰਹਿ ਜਾਣਾ ਸੀ। (ਯਸਾ. 55:11) ਭਾਵੇਂ ਕਿ ਉਸ ਨੇ ਦੱਸ ਦਿੱਤਾ ਕਿ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਤੇ ਉਸੇ ਵੇਲੇ ਉਨ੍ਹਾਂ ਉੱਤੇ ਪਾਪ ਦਾ ਅਸਰ ਹੋਣਾ ਸ਼ੁਰੂ ਹੋ ਗਿਆ, ਫਿਰ ਵੀ ਉਸ ਨੇ ਉਨ੍ਹਾਂ ਨੂੰ ਜੀਉਂਦਾ ਰੱਖਿਆ ਤਾਂਕਿ ਉਹ ਬੱਚੇ ਪੈਦਾ ਕਰ ਸਕਣ ਜਿਹੜੇ ਉਸ ਦੇ ਹੋਰ ਪ੍ਰਬੰਧਾਂ ਤੋਂ ਫ਼ਾਇਦਾ ਲੈ ਸਕਣਗੇ। ਯਹੋਵਾਹ ਦੀਆਂ ਨਜ਼ਰਾਂ ਵਿਚ ਆਦਮ ਤੇ ਹੱਵਾਹ ਉਸੇ ਦਿਨ ਮਰ ਗਏ ਜਿਸ ਦਿਨ ਉਨ੍ਹਾਂ ਨੇ ਪਾਪ ਕੀਤਾ ਸੀ। ਨਾਲੇ ਪਰਮੇਸ਼ੁਰ ਲਈ ਇਕ ਹਜ਼ਾਰ ਸਾਲ ਇਕ ਦਿਨ ਦੇ ਬਰਾਬਰ ਹੈ, ਇਸ ਲਈ ਉਹ ਇਕ “ਦਿਨ” ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਹੀ ਮਰ ਗਏ।—2 ਪਤ. 3:8.
-