-
ਕੀ ਤੁਹਾਡੀਆਂ ਅੱਖਾਂ ਯਹੋਵਾਹ ਵੱਲ ਲੱਗੀਆਂ ਹੋਈਆਂਪਹਿਰਾਬੁਰਜ (ਸਟੱਡੀ)—2018 | ਜੁਲਾਈ
-
-
5-7. ਇਜ਼ਰਾਈਲੀਆਂ ਦੇ ਮਿਸਰ ਛੱਡਣ ਤੋਂ ਛੇਤੀ ਬਾਅਦ ਕੀ ਹੋਇਆ ਅਤੇ ਮੂਸਾ ਨੇ ਕੀ ਕੀਤਾ?
5 ਇਜ਼ਰਾਈਲੀਆਂ ਨੂੰ ਮਿਸਰ ਛੱਡਿਆ ਅਜੇ ਦੋ ਮਹੀਨੇ ਵੀ ਨਹੀਂ ਹੋਏ ਸਨ ਅਤੇ ਉਹ ਅਜੇ ਸੀਨਈ ਪਹਾੜ ਕੋਲ ਵੀ ਨਹੀਂ ਪਹੁੰਚੇ ਸਨ ਕਿ ਇਕ ਗੰਭੀਰ ਸਮੱਸਿਆ ਖੜ੍ਹੀ ਹੋ ਗਈ। ਲੋਕ ਪਾਣੀ ਦੀ ਕਮੀ ਕਰਕੇ ਸ਼ਿਕਾਇਤ ਕਰਨ ਲੱਗ ਪਏ। ਉਹ ਗੁੱਸੇ ਨਾਲ ਭਰ ਕੇ ਮੂਸਾ ਖ਼ਿਲਾਫ਼ ਇੰਨਾ ਬੁੜਬੁੜਾਏ ਕਿ “ਮੂਸਾ ਨੇ ਯਹੋਵਾਹ ਨੂੰ ਉੱਚੀ ਦਿੱਤੀ ਪੁਕਾਰ ਕੇ ਆਖਿਆ, ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਏਹ ਤਾਂ ਮੈਨੂੰ ਥੋੜੇ ਚਿਰਾਂ ਤੀਕ ਵੱਟੇ ਮਾਰਨਗੇ।” (ਕੂਚ 17:4) ਯਹੋਵਾਹ ਨੇ ਮੂਸਾ ਨੂੰ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ। ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਆਪਣਾ ਢਾਂਗਾ ਲਵੇ ਅਤੇ ਹੋਰੇਬ ਦੀ ਚਟਾਨ ਨੂੰ ਮਾਰੇ। ਬਾਈਬਲ ਕਹਿੰਦੀ ਹੈ: “ਮੂਸਾ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਨਮੁਖ ਤਿਵੇਂ ਹੀ ਕੀਤਾ।” ਫਿਰ ਚਟਾਨ ਵਿੱਚੋਂ ਪਾਣੀ ਨਿਕਲ ਆਇਆ ਤੇ ਇਜ਼ਰਾਈਲੀਆਂ ਨੇ ਰੱਜ ਕੇ ਪਾਣੀ ਪੀਤਾ। ਇਸ ਤਰ੍ਹਾਂ ਮੁਸ਼ਕਲ ਹੱਲ ਹੋ ਗਈ।—ਕੂਚ 17:5, 6.
-
-
ਕੀ ਤੁਹਾਡੀਆਂ ਅੱਖਾਂ ਯਹੋਵਾਹ ਵੱਲ ਲੱਗੀਆਂ ਹੋਈਆਂਪਹਿਰਾਬੁਰਜ (ਸਟੱਡੀ)—2018 | ਜੁਲਾਈ
-
-
11. ਮੂਸਾ ਦੇ ਚਟਾਨ ʼਤੇ ਮਾਰਨ ਕਰਕੇ ਇਜ਼ਰਾਈਲੀਆਂ ਦਾ ਧਿਆਨ ਯਹੋਵਾਹ ਦੇ ਚਮਤਕਾਰ ਤੋਂ ਕਿਵੇਂ ਭਟਕ ਗਿਆ?
11 ਯਹੋਵਾਹ ਦੇ ਗੁੱਸੇ ਵਿਚ ਆਉਣ ਦਾ ਹੋਰ ਕਾਰਨ ਵੀ ਹੋ ਸਕਦਾ ਹੈ। ਪਹਿਲੇ ਮਰੀਬਾਹ ਵਿਚ ਵੱਡੀਆਂ-ਵੱਡੀਆਂ ਗ੍ਰੇਨਾਈਟ ਦੀਆਂ ਚਟਾਨਾਂ ਕਠੋਰ ਸਨ। ਚਾਹੇ ਇਨ੍ਹਾਂ ʼਤੇ ਕੋਈ ਜਿੰਨੀ ਮਰਜ਼ੀ ਜ਼ੋਰ ਨਾਲ ਮਾਰੇ, ਪਰ ਫਿਰ ਵੀ ਕੋਈ ਇਹ ਉਮੀਦ ਨਹੀਂ ਰੱਖ ਸਕਦਾ ਸੀ ਕਿ ਇਨ੍ਹਾਂ ਚਟਾਨਾਂ ਵਿੱਚੋਂ ਪਾਣੀ ਨਿਕਲ ਆਵੇਗਾ। ਪਰ ਦੂਜੇ ਮਰੀਬਾਹ ਵਿਚ ਚਟਾਨਾਂ ਬਹੁਤ ਵੱਖਰੀਆਂ ਸਨ। ਇੱਥੇ ਜ਼ਿਆਦਾਤਰ ਚਟਾਨਾਂ ਚੂਨੇ ਦੀਆਂ ਸਨ। ਚੂਨੇ ਦੀਆਂ ਚਟਾਨਾਂ ਕਠੋਰ ਨਹੀਂ ਹੁੰਦੀਆਂ। ਇਸ ਕਰਕੇ ਅਕਸਰ ਇਨ੍ਹਾਂ ਵਿਚ ਪਾਣੀ ਸਮਾ ਜਾਂਦਾ ਹੈ ਅਤੇ ਇਨ੍ਹਾਂ ਥੱਲੇ ਇਕੱਠਾ ਹੋ ਜਾਂਦਾ ਹੈ। ਫਿਰ ਲੋਕ ਚਟਾਨ ਵਿਚ ਛੇਕ ਕਰ ਕੇ ਪਾਣੀ ਕੱਢ ਲੈਂਦੇ ਹਨ। ਇਸ ਲਈ ਜਦੋਂ ਮੂਸਾ ਨੇ ਚਟਾਨ ਨੂੰ ਬੋਲਣ ਦੀ ਬਜਾਇ ਇਸ ʼਤੇ ਮਾਰਿਆ, ਤਾਂ ਕੀ ਹੋ ਸਕਦਾ ਹੈ ਕਿ ਇਜ਼ਰਾਈਲੀਆਂ ਨੇ ਸੋਚਿਆ ਕਿ ਪਾਣੀ ਯਹੋਵਾਹ ਦੇ ਚਮਤਕਾਰ ਕਰਕੇ ਨਹੀਂ, ਸਗੋਂ ਕੁਦਰਤੀ ਹੀ ਨਿਕਲ ਆਇਆ ਸੀ?b ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ।
-