-
ਆਪਣੀ ਖਰਿਆਈ ਬਣਾਈ ਰੱਖੋ!ਪਹਿਰਾਬੁਰਜ (ਸਟੱਡੀ)—2019 | ਫਰਵਰੀ
-
-
3. (ੳ) ਖਰਿਆਈ ਕੀ ਹੈ? (ਅ) ਕਿਹੜੀਆਂ ਮਿਸਾਲਾਂ ਖਰਿਆਈ ਦਾ ਮਤਲਬ ਸਮਝਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ?
3 ਜਦੋਂ ਪਰਮੇਸ਼ੁਰ ਪ੍ਰਤੀ ਸਾਡੀ ਖਰਿਆਈ ਦੀ ਗੱਲ ਆਉਂਦੀ ਹੈ, ਤਾਂ ਖਰਿਆਈ ਦਾ ਮਤਲਬ ਹੈ ਕਿ ਯਹੋਵਾਹ ਨੂੰ ਦਿਲੋਂ ਤੇ ਅਟੁੱਟ ਪਿਆਰ ਕਰਨਾ ਤਾਂਕਿ ਅਸੀਂ ਹਰ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਦੀ ਇੱਛਾ ਬਾਰੇ ਸੋਚੀਏ। ਕੁਝ ਜਾਣਕਾਰੀ ʼਤੇ ਗੌਰ ਕਰੋ ਕਿ ਬਾਈਬਲ ਵਿਚ ਖਰਿਆਈ ਸ਼ਬਦ ਕਿਵੇਂ ਵਰਤਿਆ ਗਿਆ ਹੈ। ਬਾਈਬਲ ਵਿਚ ਜਿਸ ਸ਼ਬਦ ਦਾ ਅਨੁਵਾਦ “ਖਰਿਆਈ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ: ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰਾ। ਮਿਸਾਲ ਲਈ, ਇਜ਼ਰਾਈਲੀ ਯਹੋਵਾਹ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਹੁੰਦੇ ਸਨ। ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜਾਨਵਰਾਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ।b (ਲੇਵੀ. 22:21, 22) ਪਰਮੇਸ਼ੁਰ ਦੇ ਲੋਕ ਉਹ ਜਾਨਵਰ ਨਹੀਂ ਚੜ੍ਹਾ ਸਕਦੇ ਸਨ ਜਿਸ ਦੀ ਲੱਤ, ਅੱਖ ਜਾਂ ਕੰਨ ਨਹੀਂ ਸੀ ਹੁੰਦਾ ਤੇ ਨਾ ਹੀ ਕਿਸੇ ਬੀਮਾਰ ਜਾਨਵਰ ਦੀ ਬਲ਼ੀ ਚੜ੍ਹਾ ਸਕਦੇ ਸਨ। ਯਹੋਵਾਹ ਲਈ ਇਹ ਗੱਲ ਜ਼ਰੂਰੀ ਸੀ ਕਿ ਜਾਨਵਰ ਪੂਰਾ ਜਾਂ ਬਿਨਾਂ ਨੁਕਸ ਤੋਂ ਹੋਵੇ। (ਮਲਾ. 1:6-9) ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਇੱਦਾਂ ਕਿਉਂ ਚਾਹੁੰਦਾ ਸੀ। ਜਦੋਂ ਅਸੀਂ ਕੋਈ ਫਲ, ਕਿਤਾਬ, ਔਜ਼ਾਰ ਜਾਂ ਕੋਈ ਹੋਰ ਚੀਜ਼ ਖ਼ਰੀਦਦੇ ਹਾਂ, ਤਾਂ ਅਸੀਂ ਨਹੀਂ ਚਾਹੁੰਦੇ ਹਾਂ ਕਿ ਉਹ ਖ਼ਰਾਬ ਹੋਵੇ। ਅਸੀਂ ਚਾਹੁੰਦੇ ਹਾਂ ਕਿ ਚੀਜ਼ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਵੇ। ਪਿਆਰ ਤੇ ਵਫ਼ਾਦਾਰੀ ਦੇ ਮਾਮਲੇ ਵਿਚ ਯਹੋਵਾਹ ਵੀ ਇਸੇ ਤਰ੍ਹਾਂ ਚਾਹੁੰਦਾ ਹੈ। ਸਾਡਾ ਪਿਆਰ ਤੇ ਵਫ਼ਾਦਾਰੀ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਣੀ ਚਾਹੀਦੀ ਹੈ।
-
-
ਆਪਣੀ ਖਰਿਆਈ ਬਣਾਈ ਰੱਖੋ!ਪਹਿਰਾਬੁਰਜ (ਸਟੱਡੀ)—2019 | ਫਰਵਰੀ
-
-
b ਜਾਨਵਰਾਂ ਲਈ ਵਰਤੇ ਗਏ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਬਿਨਾਂ ਨੁਕਸ ਵਾਲਾ” ਕੀਤਾ ਗਿਆ ਹੈ, ਉਹ ਇਨਸਾਨਾਂ ਲਈ ਵਰਤੇ ਗਏ “ਖਰਿਆਈ” ਸ਼ਬਦ ਨਾਲ ਮਿਲਦਾ-ਜੁਲਦਾ ਹੈ।
-