-
“ਯਹੋਵਾਹ ਲਈ ਗੀਤ ਗਾਓ”!ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
ਕੀ ਸਿੱਪੋਰਾਹ ਦੇ ਆਉਣ ਤੇ ਮਿਰੀਅਮ ਵੀ ਖ਼ੁਸ਼ ਸੀ? ਸ਼ਾਇਦ ਸ਼ੁਰੂ-ਸ਼ੁਰੂ ਵਿਚ ਉਹ ਖ਼ੁਸ਼ ਹੋਈ ਹੋਣੀ। ਪਰ ਲੱਗਦਾ ਹੈ ਕਿ ਸਮੇਂ ਦੇ ਬੀਤਣ ਨਾਲ ਉਸ ਨੇ ਘਮੰਡ ਨੂੰ ਆਪਣੇ ਆਪ ʼਤੇ ਹਾਵੀ ਹੋਣ ਦਿੱਤਾ। ਉਸ ਨੂੰ ਸ਼ਾਇਦ ਡਰ ਸੀ ਕਿ ਹੁਣ ਪੂਰੀ ਕੌਮ ਵਿਚ ਉਸ ਦੇ ਨਾਂ ਦੀ ਬਜਾਇ ਸਿੱਪੋਰਾਹ ਦਾ ਨਾਂ ਹੋਣਾ ਸੀ। ਗੱਲ ਚਾਹੇ ਜਿਹੜੀ ਮਰਜ਼ੀ ਸੀ, ਪਰ ਮਿਰੀਅਮ ਤੇ ਹਾਰੂਨ ਨੇ ਉਸ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ-ਪਹਿਲ ਤਾਂ ਉਨ੍ਹਾਂ ਨੇ ਸਿਰਫ਼ ਸਿੱਪੋਰਾਹ ਖ਼ਿਲਾਫ਼ ਗੱਲਾਂ ਕੀਤੀਆਂ ਕਿ ਉਹ ਕਿਹੜਾ ਇਜ਼ਰਾਈਲੀ ਹੈ, ਉਹ ਤਾਂ ਕੂਸ਼ੀ ਹੈ।a ਪਰ ਜਲਦੀ ਹੀ ਉਨ੍ਹਾਂ ਨੇ ਮੂਸਾ ਦੇ ਖ਼ਿਲਾਫ਼ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹੀ ਗੱਲਬਾਤ ਅਕਸਰ ਇਕ ਵਿਅਕਤੀ ਦੇ ਦਿਲ ਵਿਚ ਕੁੜੱਤਣ ਭਰ ਦਿੰਦੀ ਹੈ। ਮਿਰੀਅਮ ਤੇ ਹਾਰੂਨ ਕਹਿ ਰਹੇ ਸਨ: “ਕੀ ਯਹੋਵਾਹ ਨੇ ਸਿਰਫ਼ ਮੂਸਾ ਦੇ ਜ਼ਰੀਏ ਹੀ ਗੱਲ ਕੀਤੀ ਹੈ? ਕੀ ਉਸ ਨੇ ਸਾਡੇ ਜ਼ਰੀਏ ਵੀ ਗੱਲ ਨਹੀਂ ਕੀਤੀ?”—ਗਿਣਤੀ 12:1, 2.
-
-
“ਯਹੋਵਾਹ ਲਈ ਗੀਤ ਗਾਓ”!ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
a ਸਿੱਪੋਰਾਹ ਦੇ ਮਾਮਲੇ ਵਿਚ ਵਰਤੇ ‘ਕੂਸ਼ੀ’ ਸ਼ਬਦ ਦਾ ਮਤਲਬ ਸੀ ਕਿ ਉਹ ਬਾਕੀ ਮਿਦਿਆਨੀਆਂ ਵਾਂਗ ਅਰਬ ਤੋਂ ਸੀ, ਨਾ ਕਿ ਇਥੋਪੀਆ ਤੋਂ।
-